ਸਿੰਗਾਪੁਰ: ਹਲੀਮਾਹ ਯਾਕੂਬ ਅੱਜ ਚੁੱਕਣਗੇ ਰਾਸ਼ਟਰਪਤੀ ਵੱਜੋਂ ਸਹੁੰ

ਸਿੰਗਾਪੁਰ ਨੂੰ ਅੱਜ ਇੱਕ ਨਵਾਂ ਰਾਸ਼ਟਰਪਤੀ ਮਿਲਣ ਜਾ ਰਿਹਾ ਹੈ। ਹਲੀਮਾਹ ਯਾਕੂਬ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ ਜੋ ਕਿ ਅੱਜ ਆਪਣੇ ਅਹੁਦੇ ਦਾ ਹਲਫ ਲੈਣਗੇ। ਇਸਦੇ ਨਾਲ ਹੀ ਪਿਛਲੇ ਪੰਜ ਦਹਾਕਿਆਂ ‘ਚ ਉਹ ਪਹਿਲੀ ਮਹਿਲਾ ਹੈ ਜੋ ਕਿ ਮਲੇ ਭਾਈਚਾਰੇ ਤੋਂ ਇਸ ਅਹੁਦੇ ਲਈ ਚੁਣੀ ਗਈ ਹੈ।
ਸੋਮਵਾਰ ਨੂੰ ਯਾਕੂਬ ਨੂੰ ਰਾਸ਼ਟਰਪਤੀ ਚੋਣ ਕਮਿਸ਼ਨ ਵੱਲੋਂ ਇਸ ਅਹੁਦੇ ਲਈ ਯੋਗ ਕਰਾਰ ਦਿੱਤਾ ਗਿਆ ਸੀ। ਇਸ ‘ਚ ਖਾਸ ਗੱਲ ਇਹ ਰਹੀ ਕਿ ਯਾਕੂਬ ਦੇ ਮੁਕਾਬਲੇ ‘ਚ ਕੋਈ ਉਮੀਦਵਾਰ ਨਹੀਂ ਸੀ ਅਤੇ ਇਸ ਲਈ ਰਸਮੀ ਤੌਰ ‘ਤੇ ਕੋਈ ਚੋਣ ਨਹੀਂ ਹੋਵੇਗੀ।