2028 ਓਲੰਪਿਕ ਦੀ ਮੇਜਬਾਨੀ ਕਰੇਗਾ ਲਾਸ ਏਂਜਲਸ

ਲਾਸ ਏਂਜਲਸ 2028 ‘ਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਮੇਜਬਾਨੀ ਕਰੇਗਾ।ਇਸ ਗੱਲ ਦੀ ਪੁਸ਼ਟੀ ਬੀਤੇ ਦਿਨ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਬੋਲੀ ‘ਚ ਕੀਤੀ ਗਈ। ਇਸ ਦੇ ਅਨੁਸਾਰ 2024 ਦੀਆਂ ਓਲੰਪਿਕ ਖੇਡਾਂ ਦੀ ਮੇਜਬਾਨੀ ਪੈਰਿਸ ਅਤੇ 2028 ਦੀਆਂ ਓਲੰਪਿਕ ਖੇਡਾਂ ਦੀ ਮੇਜਬਾਨੀ ਲਾਸ ਏਂਜਲਸ ਕਰੇਗਾ।
ਵੈਸੇ ਲਾਸ ਏਂਜਲਸ ਨੇ 2024 ਲਈ ਖੁਦ ਨੂੰ ਪੇਸ਼ ਕੀਤਾ ਸੀ ਪਰ ਨਵੀਂ ਤਾਰੀਖ ਦੇ ਕਾਰਨ ਉਸ ਨੂਮ ਆਪਣੇ ਇਕਰਾਰਨਾਮੇ ‘ਚ ਕੁੱਝ ਬਦਲਾ ਕਰਨਾ ਪਿਆ।ਮੁਲਾਂਕਣ ਕਮਿਸ਼ਨ ਨੇੇ ਕਿਹਾ ਕਿ ਹਾਲਾਂਕਿ  ਸਾਰੇ ਵੇਰਵਿਆਂ ਨੂੰ ਅੰਤਿਮ ਰੂਪ ਦੇਣ ਦੀ ਲੋੜ ਹੈ ਪਰ ਪੂਰਾ ਵਿਸ਼ਵਾਸ ਹੈ ਕਿ 2028 ਦੀਆਂ ਓਲੰਪਿਕ  ਖੇਡਾਂ ਦੀ ਮੇਜਬਾਨੀ ਲਾਸ ਏਂਜਲਸ ਹੀ ਕਰੇਗਾ।