ਅਫਗਾਨਿਸਤਾਨ: ਕਾਬੁਲ ‘ਚ ਇੱਕ ਆਤਮਘਾਤੀ ਬੰਬ ਧਮਾਕੇ ‘ਚ 3 ਲੋਕਾਂ ਦੀ ਮੌਤ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇੱਕ ਕ੍ਰਿਕਟ ਮੈਦਾਨ ਨਜ਼ਦੀਕ ਹੋਏ ਇਕ ਆਤਮਘਾਤੀ ਬੰਬ ਧਮਾਕੇ ‘ਚ 3 ਲੋਖਾਂ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਉਸ ਸਮੇਂ ਸਟੇਡਅਿਮ ‘ਚ ਮੈਚ ਚੱਲ ਰਿਹਾ ਸੀ।
ਹਲਾਵਰ ਨੂੰ ਜਦੋਂ ਸੁਰੱਖਿਆ ਪੋਸਟ ‘ਤੇ ਰੋਕਿਆ ਗਿਆ ਤਾਂ ਉਸ ਨੇ ਆਪਣੇ ਆਪ ਨੂੰ ਉਡਾ ਦਿੱਤਾ। ਪੁਲਿਸ ਬੁਲਾਰੇ ਬਾਸੀਰ ਮੁਜਾਹਿਦ ਨੇ ਦੱਸਿਆ ਕਿ ਸੁਰੱਖਿਆ ਮੁਲਾਜ਼ਮਾ ਨੇ ਆਪਣੀ ਜਾਨ ‘ਤੇ ਖੇਡ ਕੇ ਸਟੇਡੀਅਮ ‘ਚ ਮੈਚ ਵੇਖਣ ਆਏ ਕਈ ਦਰਸ਼ਕਾਂ ਦੀਆਂ ਜਾਨਾਂ ਬਚਾ ਲਈਆਂ।
ਇਸ ਧਮਾਕੇ ‘ਚ 2 ਪੁਲਿਸ ਅਫ਼ਸਰਾਂ ਸਮੇਤ 5 ਲੋਕ ਜ਼ਖਮੀ ਹੋਏ ਹਨ। ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸਾਰੇ ਖਿਡਾਰੀ ਅਤੇ ਬੋਰਡ ਦੇ ਅਧਿਕਾਰੀ ਸੁਰੱਖਿਅਤ ਹਨ।