ਇਰਾਨ ਨੇ ਸੀਰੀਆ ਦੇ ਜੰਗੀ ਖੇਤਰ ‘ਚ ਪਾਵਰ ਗ੍ਰਿਡ ਦੀ ਮੁਰੰਮਤ ਲਈ ਸਮਝੌਤੇ ‘ਤੇ ਕੀਤੇ ਦਸਤਖਤ

ਇਰਾਨ ਅਤੇ ਸੀਰੀਆ ਦੇ ਅਧਿਾਕਰੀਆਂ ਨੇ ਬੀਤੇ ਦਿਨ ਦੱਸਿਆ ਕਿ ਸੀਰੀਆ ‘ਚ ਬਿਜਲੀ ਉਤਪਾਦਨ ਅਤੇ ਵੰਡ ‘ਚ ਸੁਧਾਰ ਲਈ ਦੋਵਾਂ ਦੇਸ਼ਾਂ ਵਿਚਾਲੇ ਕਈ ਸਮਝੌਤੇ ਸਹਿਬੱਧ ਹੋਏ ਹਨ।
ਸੂਤਰਾਂ ਅਨੁਸਾਰ ਇੰਨਾਂ ਸਮਝੌਤਿਆ ‘ਤੇ ਸੀਰੀਆ ਦੇ ਬਿਜਲੀ ਮਮਤਰੀ ਮੁਹੰਮਦ ਜ਼ੂਹੈਰ ਅਤੇ ਇਰਾਨ ਦੇ ਊਰਜਾ ਮੰਤਰਾਲੇ ਦੇ ਕਾਰਜਕਾਰੀ ਮੁੱਖੀ ਸਤਾਰ ਮਹਿਮੌਦੀ ਨੇ ਤਹਿਰਾਨ ‘ਚ ਹਸਤਾਖਰ ਕੀਤੇ।
ਸ੍ਰੀ ਮਹਿਮੌਦੀ ਨੇ ਮੰਤਰਾਲੇ ਦੀ ਵੈੱਬਸਾਈਟ ‘ਤੇ ਪਬਲਿਸ਼ ਆਪਣੇ ਇੱਕ ਬਿਆਨ ‘ਚ ਕਿਹਾ ਕਿ ਇਮਨਾਂ ਸਮਝੌਤਿਆ ਨਾਲ ਸੀਰੀਆ ਦੇ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮੁੜ ਖੜਾ ਕੀਤਾ ਜਾਵੇਗਾ ਜੋ ਕਿ 6 ਸਾਲਾਂ ਦੇ ਯੁੱਧ ਦੌਰਾਨ ਨੁਕਸਾਨਿਆ ਗਿਆ ਹੈ।