ਕੋਰੀਆ ਸੁਪਰ ਸੀਰੀਜ਼: ਪੁਰਸ਼ ਸਿੰਗਲ ਦੇ ਦੂਜੇ ਦੌਰ ਦੇ ਮੈਚਾਂ ਲਈ ਕਸ਼ਿਯਪ, ਪ੍ਰਨੀਤ, ਸਮੀਰ ਅੱਜ ਖੇਡਣਗੇ

ਕੋਰੀਆ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ‘ਚ ਅੱਜ ਪਰੂਪੱਲੀ ਕਸ਼ਿਯਪ, ਸਾਈ ਪ੍ਰਨੀਤ ਅਤੇ ਸਮੀਰ ਵਰਮਾ ਪੁਰਸ਼ ਸਿੰਗਲਜ਼ ‘ਚ ਆਪਣੇ ਦੂਜੇ ਦੌਰ ਦੇ ਮੈਚ ਖੇਡਣਗੇ। ਪੁਰਸ਼ ਡਬਲਜ਼ ‘ਚ ਸਤਵਿਕਸਾਈਰਾਜ ਵੀ ਦੁਜੇ ਦੌਰ ਦਾ ਆਪਣਾ ਮੈਚ ਅੱਜ ਖੇਡੇਗਾ।
ਇਸ ਤੋਂ ਪਹਿਲਾਂ ਬੀਤੇ ਦਿਨ ਪੀ.ਵੀ.ਸਿੰਧੂ ਨੇ ਮਹਿਲਾ ਸਿੰਗਲਜ਼ ‘ਚ ਹਾਂਗਕਾਂਗ ਦੀ ਚਿਊਂਗ ਨਗਾਨ ਨੂੰ 21-13, 21-8 ਅੰਕਾਂ ਨਾਲ ਹਰਾਇਆ।