ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਜਾਰੀ, ਪੁੰਛ ਖੇਤਰ ‘ਚ ਹੋਈ ਗੋਲਾਬਾਰੀ ‘ਚ 2 ਬੀਐਸਐਫ ਦੇ ਜਵਾਨਾਂ ਸਮੇਤ 5 ਲੋਕ ਜ਼ਖਮੀ

ਪਿਛਲੇ ਕੁੱਝ ਸਮੇਂ ਤੋਂ ਪਾਕਿਸਤਾਨੀ ਫੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਹੋ ਚੁੱਕੀਆ ਹਨ ਅਤੇ ਤਾਜ਼ਾ ਘਟਨਾ ‘ਚ ਬੀਤੇ ਦਿਨ ਜੰਮੂ-ਕਸ਼ਮੀਰ ਦੇ ਜੰਮੂ ਅਤੇ ਪੁੰਛ ਜ਼ਿਿਲ੍ਹਆਂ ‘ਚ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ‘ਤੇ ਇਕ ਵਾਰ ਫਿਰ ਪਾਕਿ ਫੌਜ ਵੱਲੋਂ ਗੋਲਾਬਾਰੀ ਕੀਤੀ ਗਈ ਜਿਸ ‘ਚ ਦੋ ਬੀ.ਐਸ.ਐਫ. ਦੇ ਜਵਾਨਾਂ ਸਮੇਤ 5 ਲੋਕ ਜ਼ਖਮੀ ਹੋ ਗਏ। ਭਾਰਤੀ ਫੌਜ ਵੱਲੋਂ ਵੀ ਤੁਰੰਤ ਢੁਕਵੀਂ ਕਾਰਵਾਈ ਕੀਤੀ ਗਈ।
ਰੱਖਿਆ ਸੂਤਰਾਂ ਨੇ ਦੱਸਿਆ ਕਿ ਪਾਕਿ ਰੇਂਜਰਾਂ ਨੇ ਤੜਕ ਸਾਰ 3:15 ਵਜੇ ਜੰਮੂ ਜ਼ਿਲੇ੍ਹ ਦੇ ਅਖਨੂਰ ਪੱਟੀ ਦੇ ਪਰਗਵਾਲ ਸੈਕਟਰ ‘ਚ ਕੌਮਾਂਤਰੀ ਸਰਹੱਦ ‘ਤੇ ਰਾਏਪੁਰ ਸਰਹੱਦੀ ਚੌਕੀਆਂ ‘ਤੇ ਅਤੇ ਨਾਲ ਹੀ ਬ੍ਰਾਹਮਨ ਬੇਲਾ ਵਿਖੇ ਛੋਟੇ ਹਥਿਆਰਾਂ ਦੀ ਮਦਦ ਨਾਲ ਗੋਲਾਬਾਰੀ ਕੀਤੀ।ਪਾਕਿ ਰੇਂਜਰਾਂ ਨੇ ਅੰਤਰਰਾਸ਼ਟਰੀ ਸਰਹੱਦ ‘ਤੇ ਮਾਰਟਾਰ ਗੋਲੇ ਵੀ ਦਾਗੇ। ਇਸ ਪੂਰੀ ਘਟਨਾ ‘ਚ ਭਾਵੇਂ ਕੋਈ ਜਾਨ ਤੇ ਮਾਲ ਦਾ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ ਪਰ ਕੁੱਝ ਲੋਕ ਜ਼ਖਮੀ  ਜ਼ਰੂਰ ਹੋਏ ਹਨ।
ਜ਼ਿਕਰਯੋਗ ਹੈ ਕਿ ਬੀਤੇ ਪੰਜ ਦਿਨਾਂ ‘ਚ ਇਹ ਚੌਥੀ ਜੰਗਬੰਦੀ ਦੀ ਤਾਜ਼ਾ ਉਲੰਘਣਾ ਦੀ ਘਟਨਾ ਹੈ।