ਪੀਐਮ ਮੋਦੀ ਅਤੇ ਉਨਾਂ ਦੇ ਜਾਪਾਨੀ ਹਮਰੁਤਬਾ ਸਿੰਜੋ ਅਬੇ ਨੇ ਸਾਂਝੇ ਤੌਰ ‘ਤੇ ਬੁਲੇਟ ਟ੍ਰੇਨ ਦਾ ਰੱਖਿਆ ਨੀਂਹ ਪੱਥਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਦਾਨ ਮੰਤਰੀ ਸਿੰਜੋ ਅਬੇ ਨੇ ਅੱਜ ਸਵੇਰੇ ਸਾਂਝੇ ਤੌਰ ‘ਤੇ ਭਾਰਤ ਦੀ ਪਹਿਲੀ ਹਾਈ ਸਪੀਡ ਬੁਲੇਟ ਟ੍ਰੇਨ ਜੋ ਕਿ ਅਹਿਮਦਾਬਾਦ ਅਤੇ ਮੁੰਬਈ ਦਰਮਿਆਨ ਚੱਲੇਗੀ ਦਾ ਨੀਂਹ ਪੱਥਰ ਰੱਖਿਆ।
ਇਹ ਬੁਲੇਟ ਟ੍ਰੇਨ 500 ਕਿਮੀ. ਤੋਂ ਵੀ ਜ਼ਿਆਦਾ ਦੀ ਦੂਰੀ ਲਗਭਗ 2 ਘੰਟੇ ਅਤੇ 7 ਮਿੰਟਾਂ ‘ਚ ਤੈਅ ਕਰੇਗੀ।  ਸ਼ੁਰੂਆਤੀ ਦੌਰ ‘ਚ ਇਹ ਫ਼ਿਲਹਾਲ 4 ਸਟੇਸ਼ਨਾਂ ‘ਤੇ ਹੀ ਰੁਕੇਗੀ। ਅਹਿਮਦਾਬਾਦ ਅਤੇ ਮੁਬੰਈ ਵਿਚਾਲੇ ਚੱਲਣ ਵਾਲੀ ਹਾਈ ਸਪੀਡ ਬੁਲੇਟ ਟ੍ਰੇਨ ਦੇ ਪ੍ਰੋਜੈਕਟ ਨੂੰ ਪੂਰਾ ਕਰਨ ‘ਚ ਲਗਭਗ 5 ਸਾਲ ਦਾ ਸਮਾਂ ਲੱਗੇਗਾ ਅਤੇ 2022 ਤੱਕ ਇਹ ਆਮ ਜਨਤਾ ਲਈ ਖੁਲ੍ਹ ਜਾਵੇਗੀ।
ਇਸਦੇ ਨਾਲ ਹੀ ਦੋਵਾਂ ਆਗੂਆਂ ਨੇ ਹਾਈ ਸਪੀਡ ਰੇਲ ਸਿਖਲਾਈ ਸੰਸਥਾ ਦਾ ਵੀ ਨੀਂਹ ਪੱਥਰ ਰੱਖਿਆ ਹੈ।ਇਸ ਤੋਂ ਬਾਅਦ ਪੀਐਮ ਮੋਦੀ ਅਤੇ ਸਿੰਜੋ ਗਾਂਧੀਨਗਰ ‘ਚ 12ਵੇਂ ਇੰਡੋ-ਜਾਪਾਨ ਸਾਲਾਨਾ ਸਿਖਰ ਸੰਮੇਲਨ ‘ਚ ਸ਼ਿਰਕਤ ਕਰਨਗੇ ਅਤੇ ਸੰਮੇਲਨ ਤੋਂ ਬਾਅਧ ਕਈ ਅੀਹਮ ਸਮਝੌਤਿਆਂ ‘ਤੇ ਦਸਤਖਤ ਕੀਤੇ ਜਾਣ ਦੀ ਵੀ ਉਮੀਦ ਹੈ।
ਬੀਤੇ ਦਿਨ ਪੀਐਮ ਮੋਦੀ ਉਨਾਂ ਦੇ ਜਾਪਾਨੀ ਹਮਰੁਤਬਾ ਸਿੰਜੋ ਅਬੇ ਅਤੇ ਉਨਾਂ ਦੀ ਪਤਨੀ ਨੇ ਅਹਿਮਦਾਬਾਦ ‘ਚ 8 ਕਿਮੀ. ਲਮਮੇ ਰੋਡ ਸ਼ੋਅ ‘ਚ ਸ਼ਿਰਕਤ ਕੀਤੀ। ਇਹ ਰੋਡ ਸ਼ੋਅ ਅਹਿਮਦਾਬਾਦ ਹਵਾਈ ਅੱਡੇ ਤੋਂ ਸ਼ੁਰੂ ਹੋ ਕੇ ਸਾਬਰਮਤੀ ਆਸ਼ਰਮ ‘ਤੇ ਸਮਾਪਤ ਹੋਇਆ ਸੀ। ਪੂਰੇ ਰੋਡ ਸ਼ੋਅ ਦੌਰਾਨ ਭਾਰਤੀ ਸੱਭਿਆਚਾਰ ਵਿਿਭੰਨਤਾ ਨੂੰ ਪ੍ਰਦਰਸ਼ਿਤ ਕਰਨ ਲਈ ਰੇਤ ਕਲਾਕਾਰਾਂ ਵੱਲੋਂ ਵੱਖ-ਵੱਖ ਕਲਾਕ੍ਰਿਤੀਆਂ ਦਾ ਨਿਰਮਾਣ ਕੀਤਾ ਗਿਆ ਸੀ।
ਇਸ ਤੋਂ ਬਾਅਦ ਮਹਤਾਮਾ ਗਾਂਧੀ ਜੀ ਨੂੰ ਸ਼ਰਧਾਜ਼ਲੀ ਦੇ ਫੁੱਲ ਭੇਟ ਕੀਤੇ ਗਏ। ਦੱਸਣਯੋਗ ਹੈ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਭਾਰਤ ਦੀ ਦੋ ਦਿਨਾਂ ਦੀ ਯਾਤਰਾ ‘ਤੇ ਹਨਅਤੇ ਬੀਤੇ ਦਿਨ ਉਹ ਅਹਿਮਦਾਬਾਦ ਪਹੁੰਚੇ ਸਨ।