ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਜ਼ੀਰੋ ਬੈਲੇਂਸ ਖਾਤਿਆਂ ਦੀ ਗਿਣਤੀ 77 ਫੀਸਦੀ ਤੋਂ ਘੱਟ ਕੇ 20 ਫੀਸਦੀ ਰਹਿ ਗਈ ਹੈ: ਅਰੁਣ ਜੇਤਲੀ

 ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਜ਼ੀਰੋ ਬੈਲੇਂਸ ਖਾਤਿਆਂ ਦੀ ਗਿਣਤੀ 77 ਫੀਸਦੀ ਤੋਂ ਘੱਟ ਕੇ 20 ਫੀਸਦੀ ਰਹਿ ਗਈ ਹੈ।ਬੀਤੇ ਦਿਨ ਨਵੀਂ ਦਿੱਲੀ ‘ਚ ਸੰਯੁਕਤ ਰਾਸ਼ਟਰ ਵੱਲੋਂ ਕਰਵਾਏ ਗਏ ਵਿੱਤੀ ਸੰਮੇਲਨ ‘ਚ ਬੋਲਦਿਆਂ ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ 300 ਮਿਲੀਅਨ ਖਾਤੇ ਖੁੱਲ੍ਹੇ ਹਨ।
ਇਹ ਯੋਜਨਾ 2014 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸੀ ਜਿਸਦਾ ਮੂਲ ਮੰਤਵ ਬੈਂਕਿੰਗ ਸਹੂਲਤਾਂ ਨੂੰ ਸਰਵ ਵਿਆਪੀ ਪਹੁੰਚ ਪ੍ਰਦਾਨ ਕਰਨਾ ਸੀ। ਇੰਨਾਂ ਖਾਤਿਆਂ ‘ਚ 5 ਹਜ਼ਾਰ ਰੁਪਏ ਦੇ ਓਵਰ ਡਰਾਫਟ ਦੀ ਸੁਵਿਧਾ ਵੀ ਸ਼ਾਮਿਲ ਹੈ।