ਭਾਰਤ ਨੇ ਅੰਤਰਰਾਸ਼ਟਰੀ ਨਿਆ ਅਦਾਲਤ ‘ਚ ਕੁਲਭੂਸ਼ਣ ਮਾਮਲੇ ‘ਚ ਲਿਖਤੀ ਦਲੀਲ ਕੀਤੀ ਦਾਖ਼ਲ

ਭਾਰਤ ਨੇ ਕੁਲਭੂਸ਼ਣ ਜਾਧਵ ਮਾਮਲੇ ‘ਚ ਅੰਤਰਰਾਸ਼ਟਰੀ ਨਿਆ ਅਦਾਲਤ ਜੋ ਕਿ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ, ‘ਚ ਆਪਣੀ ਲਿਖਤੀ ਦਲੀਲ ਦਾਖ਼ਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਦੱਸਿਆ ਕਿ ਭਾਰਤ ਨੇ ਜਾਧਵ ਮਾਮਲੇ ‘ਚ ਲਿਖਤੀ ਦਲੀਲ ਦਰਜ ਕਰਾਉਂਦਿਆਂ ਕੌਂਸਲਰ ਰਿਲੇਸ਼ਨਜ਼ 1963 ‘ਤੇ ਵਿਆਨਾ ਸੰਧੀ ਦੀ ਕੀਤੀ ਉਲੰਘਣਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।ਇਹ 8 ਮਈ 2017 ਨੂੰ ਆਈ.ਸੀ.ਜੇ. ‘ਚ ਪੇਸ਼ ਕੀਤੀ ਅਰਜ਼ੀ ਦੀ ਅਗਲੀ ਕਾਰਵਾਈ ਹੈ।