ਯੂਰਪੀਅਨ ਯੂਨੀਅਨ ਨੇ ਬੰਗਲਾਦੇਸ਼ ਅਤੇ ਮਿਆਂਮਾਰ ‘ਚ ਰੋਹਿੰਗਾ ਸੰਕਟ ਦੇ ਮੱਦੇਨਜ਼ਰ ਵਾਧੂ 3 ਮਿਲੀਅਨ ਯੂਰੋ ਦੀ ਮਦਦ ਦੇਣ ਦਾ ਕੀਤਾ ਐਲਾਨ

ਯੂਰਪੀਅਨ ਯੂਨੀਅਨ ਨੇ ਬੰਗਲਾਦੇਸ਼ ਅਤੇ ਮਿਆਂਮਾਰ ਦੋਵਾਂ ਮੁਲਕਾਂ ‘ਚ ਰੋਹਿੰਗਾ ਸੰਕਟ ਨੂੰ ਵੇਖਦਿਆਂ ਹੋਇਆਂ ਵਾਧੂ 3 ਮਿਲੀਅਨ ਯੂਰੋ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।
ਮਨੁੱਖੀ ਸਹਾਇਤਾ ਦੇ ਕਮਿਸ਼ਨਰ ਕ੍ਰਿਸਟੋ ਨੇ ਕਿਹਾ ਕਿ ਜਦੋਂ ਉਹ ਮਈ 2017 ‘ਚ ਰਖੀਨੇ ਰਾਜ ਦੀ ਫੇਰੀ ‘ਤੇ ਗਏ ਸਨ ਤਾਂ ਉਸ ਸਮੇਂ 12 ਮਿਲੀਅਨ ਯੂਰੋ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਸੀ।
ਮੌਜੂਦਾ ਸਥਿਤੀ ‘ਚ ਬਹੁਤ ਸਾਰੇ ਸ਼ਰਨਾਰਥੀ ਬੰਗਲਾਦੇਸ਼ ਵੱਲ ਹਿਜਰ ਕਰੇ ਹਨ ਅਤੇ ਉਨਾਂ ਦੇ ਰਹਿਣ-ਸਹਿਣ, ਖਾਣ-ਪੀਣ , ਮੈਡੀਕਲ ਮਦਦ ਦੀਆਂ ਲੋੜੀਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਹੀ ਵਾਧੂ ਮਦਦ ਦਾ ਐਲਾਨ ਕੀਤਾ ਗਿਆ ਹੈ।
ਯੂਰਪੀਅਨ ਅੂਨੀਅਨ ਵੱਲੋਂ ਮੁਹੱਇਆ ਕਰਵਾਈ ਜਾਣ ਵਾਲੀ ਸਾਰੀ ਸਹਾਇਤਾ ਕੌਮਾਂਤਰੀ ਗੈਰ-ਸਰਕਾਰੀ ਸੰਸਥਾਵਾਂ, ਯੂ.ਐਨ. ਅਤੇ ਰੈੱਡ ਕਰਾਸ ਰਾਹੀਂ ਦਿੱਤੀ ਜਾਵੇਗੀ।