ਵਿਜੈ ਮਾਲਿਆ ਅੱਜ ਲੰਡਨ ਅਦਾਲਤ ‘ਚ ਹੋਵੇਗਾ ਪੇਸ਼

ਭਾਰਤ ‘ਚ ਕਰੋੜਾਂ ਦਾ ਕਰਜ਼ਾ ਰਫਾ ਦਫਾ ਕਰਕੇ ਭਗੌੜਾ ਹੋਏ ਮਸ਼ਹੂਰ ਸ਼ਰਾਬ ਵਪਾਰੀ ਵਿਜੈ ਮਾਲਿਆ ਅੱਜ ਲੰਡਨ ਦੀ ਅਦਾਲਤ ‘ਚ ਪੇਸ਼ ਹੋਵੇਗਾ।ਭਾਰਤ ਵੱਲੋਂ ਉਸਦੀ ਹਵਾਲਗੀ ਲਈ ਮਾਮਲਾ ਦਰਜ ਕਰਵਾਇਆ ਗਿਆ ਹੈ।
61 ਸਾਲਾ ਵਿਜੈ ਮਾਲਿਆ ਸਕਾਟਲੈਂਡ ਯਾਰਡ ਵੱਲੋਂ ਜਾਰੀ ਕੀਤੇ ਗਏ ਹਵਾਲਗੀ ਵਾਰੰਟ ‘ਤੇ ਜ਼ਮਾਨਤ ‘ਤੇ ਬਾਹਰ ਹੈ। ਉਸਦੀ ਕਾਨੂੰਨੀ ਟੀਮ ਨੇ ਸੰਕੇਤ ਦਿੱਤਾ ਹੈ ਕਿ ਮਾਲਿਆ ਇਸ ਸੁਣਵਾਈ ‘ਚ ਹਾਜ਼ਰ ਹੋਵੇਗਾ। ਮਾਲਿਆ ‘ਤੇ ਭਾਰਤ ‘ਚ 9 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਮਾਮਲਾ ਦਰਜ ਹੈ ਜੋ ਕਿ ਉਸਨੇ ਆਪਣੀ ਕਿੰਗਫਿਸ਼ਰ ਏਅਰਲਾਈਨ ਲਈ ਚੁੱਕਿਆ ਸੀ ਪਰ ਉਸ ਨੂੰ ਚੁਕਾਇਆ ਨਹੀਂ।
ਦੱਸਣਯੋਗ ਹੈ ਕਿ ਭਾਰਤ ਅਤੇ ਬਰਤਾਨੀਆ ਨੇ 1992 ‘ਚ ਇਕ ਹਵਾਲਗੀ ਸੰਧੀ ‘ਤੇ ਦਸਤਖਤ ਕੀਤੇ ਸਨ ਅਤੇ 1993 ਨਵੰਬਰ ‘ਚ ਉਸ ਨੂੰ ਲਾਗੂ ਕੀਤਾ ਗਿਆ ਸੀ। ਇਸ ਸੰਧੀ ਦੇ ਤਹਿਤ ਹੀ ਹਾਲ ‘ਚ ਹੀ ਇਕ ਬੰਗਲਾਦੇਸ਼ੀ ਨਾਗਰਿਕ ਜਿਸ ‘ਤੇ ਕਤਲ ਦਾ ਇਲਜ਼ਾਮ ਸੀ ਤੇ ਬਰਤਾਨੀਆ ‘ਚ ਉਸਦੀ ਬਾਲ ਸੀ ਉਸ ਨੂੰ ਭਾਰਤ ਤੋਂ ਕਾਬੂ ਕੀਤਾ ਗਿਆ ਅਤੇ ਬਰਤਾਨੀਆ ਨੂੰ ਉਸਦੀ ਹਵਾਲਗੀ ਦਿੱਤੀ ਗਈ ਸੀ।