ਵਿਸ਼ਵ ਸੀਨੀਅਰ ਬੈਡਮਿੰਟਨ ਚੈਂਪਿਅਨਸ਼ਿਪ: ਭਾਰਤ ਦੇ ਨਿਿਖਲ ਨੇ ਕੁਆਟਰਫਾਈਨਲ ‘ਚ ਕੀਤਾ ਪ੍ਰਵੇਸ਼

ਭਾਰਤ ਦੇ ਨਿਿਖਲ ਕਨੇਟਕਰ ਨੇ ਵਿਸ਼ਵ ਸੀਨੀਅਰ ਬੈਡਮਿੰਟਨ ਚੈਂਪਿਅਨਸ਼ਿਪ ਦੇ ਕੁਆਟਰਫਾਈਨਲ ‘ਚ ਦਾਖਲਾ ਕਰ ਲਿਆ ਹੈ। ਇਹ ਚੈਂਪਿਅਨਸ਼ਿਪ ਕੋਚੀ ‘ਚ ਚੱਲ ਰਹੀ ਹੈ। ਨਿਿਖਲ ਨੇ ਸਵਿਟਜ਼ਰਲੈਂਡ ਦੇ ਓਲੀਵਰ ਨੂੰ +35 ਵਰਗ ‘ਚ 21-17, 21-18 ਅੰਕਾਂ ਨਾਲ ਮਾਤ ਦਿੱਤੀ। ਅਗਲੇ ਰਾਊਂਡ ‘ਚ ਉਸਦਾ ਮੁਕਾਬਲਾ ਜਰਮਨੀ ਦੇ ਹੈਂਡਰਿਕ ਨਾਲ ਹੋਵੇਗਾ।
ਇਕ ਹੋਰ ਮੈਚ ‘ਚ ਭਾਰਤ ਦੇ ਅਭੀਨ ਸ਼ਿਆਮ ਗੁਪਤਾ ਨੇ ਹੰਗਰੀ ਦੇ ਖਿਡਾਰੀ ਨੂੰ 21-18, 21-19 ਅੰਕਾਂ ਨਾਲ ਹਰਾ ਕੇ ਕੁਆਟਰਫਾਈਨਲ ‘ਚ ਦਾਖਲਾ ਕੀਤਾ।