ਸਾਰੇ 1.55 ਲੱਖ ਡਾਕਘਰ ਭੁਗਤਾਨ ਬੈਂਕ ਸੇਵਾ ਦੇਣ ਲਈ ਤਿਆਰ

ਭਾਰਤ ਪੋਸਟ ਭੁਗਤਾਨ ਬੈਂਕ 2018 ਦੇ ਅਮਤ ਤੱਕ ਸਾਰੇ 1.55 ਲੱਖ ਘਾਕਘਰਾਂ ਅਤੇ 3 ਲੱਖ ਮੁਲਾਜ਼ਮਾ ਰਾਹੀਂ ਆਪਣੀਆਂ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਹੈ। ਇਸ ਦੇ ਸ਼ੁਰੂ ਹੁੰਦਿਆਂ ਹੀ ਇਹ ਪਹੁੰਚ ਦੇ ਪੱਖੋਂ ਭਾਰਤ ਦਾ ਦੂਜਾ ਸਭ ਤੋਂ ਵੱਡਾ ਭੁਗਤਾਨ ਬੈਂਕ ਬਣੇਗਾ।
ਆਈ.ਪੀ.ਪੀ.ਬੀ. ਦੇ ਚੀਫ ਈ.ਅਫ਼ਸਰ ਏ.ਪੀ.ਸਿੰਘ ਨੇ ਇਸ ਗੱਲ ਦੀ ਪੁਸ਼ਟੀ ਬੀਤੇ ਦਿਨ ਨਵੀਂ ਦਿੱਲੀ ‘ਚ ਸੰਯੁਕਤ ਰਾਸ਼ਟਰ ਵੱਲੋਂ ਕਰਵਾਏ ਗਏ ਵਿੱਤੀ ਸੰਮੇਲਨ ਦੌਰਾਨ ਕੀਤੀ। ਉਨਾਂ ਕਿਹਾ ਕਿ  2018 ਤੱਕ ਦੇਸ਼ ਦੇ ਹਰ ਜ਼ਿਲੇ੍ਹ ‘ਚ ਬੈਂਕ ਦੀ ਪਹੁੰਚ ਸੰਭਵ ਹੋ ਪਾਵੇਗੀ।
ਭੁਗਤਾਨ ਬੈਂਕ ਵਿਅਕਤੀਗਤ ਅਤੇ ਛੋਟੇ ਕਾਰੋਬਾਰੀਆਂ ਤੋਂ 1 ਲੱਖ ਰੁਪਏ ਤੱਕ ਪ੍ਰਤੀ ਖਾਤੇ ਤੱਕ ਦੀ ਜਮਾਂ ਰਾਸ਼ੀ ਸਵੀਕਾਰ ਕਰ ਸਕਦੇ ਹਨ।
ਬੈਂਕਿੰਗ ਦਾ ਇਹ ਨਵਾਂ ਮਾਡਲ ਵਿਅਕਤੀਆਂ ਅਤੇ ਛੋਟੇ ਕਾਰੋਬਾਰੀਆਂ ਦੀਆਂ ਬੈਂਕਿੰਗ ਲੋੜਾਂ ਨੂੰ ਪੂਰਾ ਕਰਨ ਲਈ ਮੋਬਾਇਲ ਫਰਮਾਂ, ਸੁਪਰ ਬਾਜ਼ਾਰਾਂ ਦੀ ਲੜੀ ਅਤੇ ਹੋਰਾਂ ਦੀ ਸਹੂਲਤ ਦਿੰਦਾ ਹੈ।