ਸਿੰਗਾਪੁਰ ‘ਚ ਹਲੀਮਾ ਯਾਕੂਬ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ

ਸਿੰਗਾਪੁਰ ‘ਚ ਹਲੀਮਾ ਯਾਕੂਬ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਗਈ ਹੈ। ਬੀਤੇ ਦਿਨ ਉਨਾਂ ਵੱਲੋਂ ਦਾਇਰ ਕੀਤੇ ਗਏ ਨਾਮਜ਼ਦਗੀ ਪੱਤਰ ਨੂੰ ਸਹੀ ਪਾਏ ਜਾਣ ‘ਤੇ  ਅਤੇ ਇਕਲੌਤੇ ਯੋਗ ਉਮੀਦਵਾਰ ਹੋਣ ‘ਤੇ ਉਨਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਯੋਗ ਐਲਾਨਿਆ ਗਿਆ। ਜਿੱਥੇ ਉਹ ਪਹਿਲੀ ਪਹਿਲਾ ਰਾਸ਼ਟਰਪਤੀ ਹੋਣਗੇ ਉੱਥੇ ਹੀ ਉਹ 47 ਸਾਲਾਂ ‘ਚ ਮਲਯ ਭਾਈਚਾਰੇ ‘ਚੋਂ ਵੀ ਪਹਿਲੀ ਉਮੀਦਵਾਰ ਹੈ ਜੋ ਇਸ ਅਹੁਦੇ ਦੀ ਵਾਗਡੋਰ ਸੰਭਾਲੇਗੀ।
ਪ੍ਰਦਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਅੱਜ ਇਸਤਾਨਾ ‘ਚ ਹਲੀਮਾ ਯਾਕੂਬ ਨੂੰ ਦੇਸ਼ ਦੀ 8ਵੀਂ ਰਾਸ਼ਟਰਪਤੀ ਦੇ ਤੌਰ ‘ਤੇ ਸਹੁੰ ਚੁਕਾਈ ਜਾਵੇਗੀ।
ਦੱਸਣਯੋਗ ਹੈ ਕਿ ਇਸ ਵਾਰ ਰਾਸ਼ਟਰਪਤੀ ਅਹੁਦਾ ਘੱਟ ਗਿਣਤੀ ਮੁਸਲਿਮ ਮਲਯ ਭਾਈਚਾਰੇ ਲਈ ਰਾਖਵਾਂ ਸੀ। ਹਲੀਮਾ ਯਾਕੂਬ ਨੇ ਕਿਹਾ ਕਿ ਭਾਵੇਂ ਇਹ ਅਹੁਦਾ ਇਸ ਵਾਰ ਰਾਖਵਾਂ ਸੀ ਪਰ ਮੈਂ ਰਾਖਵੀਂ ਰਾਸ਼ਟਰਪਤੀ ਨਹੀਂ ਹਾਂ।