ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਰਖੀਨੇ ਰਾਜ ‘ਚ ਹੋ ਰਹੀ ਹਿੰਸਾ ‘ਤੇ ਚਿੰਤਾ ਪ੍ਰਗਟਾਈ

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਮਿਆਂਮਾਰ ਦੇ ਰਖੀਨਾ ਖੇਤਰ ‘ਚ ਹੋ ਰਹੀ ਹਿੰਸਾ ‘ਤੇ ਚਿੰਤਾ ਪ੍ਰਗਟ ਕੀਤੀ ਹੈ।
15 ਮੈਂਬਰੀ ਕੌਂਸਲ ਨੇ ਇਕ ਬਿਆਨ ‘ਚ ਆਪਣੀ ਚਿੰਤਾ ਜਾਹਿਰ ਕਰਦਿਆਂ ਕਿਹਾ ਹੈ ਕਿ ਸੁਰੱਖਿਆ ਕਾਰਵਾਈਆਂ ਦੌਰਾਨ ਬਹੁਤ ਹਿੰਸਾ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਕਿ ਉੱਚਿਤ ਨਹੀਂ ਹਨ। ਇਸਦੇ ਨਾਲ ਹੀ ਉਨਾਂ ਨੇ ਰਖੀਨੇ ਖੇਤਰ ‘ਚ ਹਿੰਸਕ ਘਟਨਾਵਾਂ ਨੂੰ ਜਲਦ ਤੋਂ ਜਲਦ ਖ਼ਤਮ ਕਰਨ ਦੀ ਗੱਲ ਵੀ ਕਹੀ ਹੈ।
ਉਨਾਂ ਕਿਹਾ ਕਿ ਸਥਿਤੀ ‘ਤੇ ਕਾਬੂ ਪਾਉਣ ਲਈ ਕਾਨੂੰਨ ਅਤੇ ਵਿਵਸਥਾ ਦੀ ਮੁੜ ਸਥਾਪਤੀ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਨਾਗਰਿਕਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ।
ਸੰਯੁਕਤ ਰਾਸ਼ਟਰ ਸਕੱਤਰ ਜਨਰਲ ਐਂਟੋਨੀ ਗੁੱਟਰਸ ਨੇ ਮਿਆਂਮਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਰੋਹੰਗੀਆਂ ਖ਼ਿਲਾਫ ਆਪਣੀ ਫੌਜੀ ਮੁਹਿੰਮ ‘ਤੇ ਰੋਕ ਲਗਾਵੇ ਅਤੇ ਹਿੰਸਾ ਨੂੰ ਖ਼ਤਮ ਕੀਤਾ ਜਾਵੇ। ਇਸਦੇ ਨਾਲ ਹੀ ਹਿਜਰਤ ਕਰ ਚੁੱਕੇ ਨਾਗਰਿਕਾਂ ਨੂੰ ਵਾਪਿਸ ਦੇਸ਼ ‘ਚ ਬਰਾਬਰ ਮਾਨਤਾ ਦਿੱਤੀ ਜਾਵੇ।
ਮਿਆਮਾਰ ‘ਚ ਵਾਪਰੀ ਇਸ ਹਿੰਸਾ ਦੇ ਮੱਦੇਨਜ਼ਰ 80 ਹਜ਼ਾਰ ਤੋਂ ਵੀ ਵੱਧ ਸ਼ਰਨਾਰਥੀਆਂ ਨੇ ਬੰਗਲਾਦੇਸ਼ ਵੱਲ ਹਿਜਰਤ ਕੀਤੀ ਹੈ।