ਭਾਰਤ-ਕੁਵੈਤ ਦੁਵੱਲੇ ਸਬੰਧਾਂ ‘ਚ ਵਿਸਥਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਐਕਟ ਵੈਸਟ ਨੀਤੀ’ ਦੇ ਤਹਿਤ ਖਾੜੀ ਖੇਤਰ ਪ੍ਰਤੀ ਚਾਲੂ ਵਿਦੇਸ਼ ਨੀਤੀ ਨੂੰ ਜਾਰੀ ਰੱਖਦਿਆਂ ਭਾਰਤ ਨੇ ਰਣਨੀਤਕ ਖਾੜੀ ਖੇਤਰ ਤੱਕ ਆਪਣੀ ਕੂਟਨੀਤਕ ਪਹੁੰਚ ਦਾ ਵਿਸਥਾਰ ਕੀਤਾ ਹੈ। ਨਵੀਂ ਦਿੱਲੀ ਨੇ ਕੁਵੈਤ ਨਾਲ ਤੀਜੀ ਸੰਯੁਕਤ ਮੰਤਰੀ ਕਮਿਸ਼ਨ ਪੱਧਰ ਦੀ ਬੈਠਕ ਕੀਤੀ।
ਵਿਦੇਸ਼ ਰਾਜ ਮੰਤਰੀ ਐਮ.ਜੇ.ਅਕਬਰ ਨੇ ਇਕ ਉੱਚ ਪੱਦਰੀ ਵਫ਼ਦ ਦੇ ਨਾਲ ਤੇਲ ਪੱਖੋਂ ਅਮੀਰ ਰਾਜ ਦਾ ਦੌਰਾ ਕੀਤਾ। ਵਪਾਰਕ, ਆਰਥਿਕ, ਵਿਿਗਆਨ ਅਤੇ ਤਕਨੀਕੀ ਸਹਿਕਾਰਤਾ ਲਈ ਸੰਯੁਕਤ ਮੰਤਰੀ ਕਮਿਸ਼ਨ ਦੀ ਤੀਜੀ ਬੈਠਕ ‘ਚ ਦੁਵੱਲੇ ਸਬੰਧਾਂ ਦੇ ਵਿਸਥਾਰ ਲਈ ਵੱਖ-ਵੱਖ ਪਹਿਲੂਆਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ।
ਐਮ.ਜੇ.ਅਕਬਰ ਦੀ ਕਿਸੇ ਖਾੜੀ ਦੇਸ਼ ਦੀ ਇਹ ਪਹਿਲੀ ਸਰਕਾਰੀ ਫੇਰੀ ਸੀ।ਕੁਵੈਤ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਅਨਾਸ ਅਲ-ਸਾਲੇਹ ਦੇ ਸੱਦੇ ‘ਤੇ ਇਹ ਦੌਰਾ ਕੀਤਾ ਗਿਆ। ਪਿਛਲੇ 9 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਇਸ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਸੀ। ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਦੇ ਨਿੱਘੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਬੈਠਕ ਦਾ ਬਹੁਤ ਮਹੱਤਵ ਹੈ।
ਮੰਗਲਵਾਰ ਨੂੰ ਭਾਰਤੀ ਸਫ਼ਾਰਤਖਾਨੇ ‘ਚ ਸ੍ਰੀ ਐਮ.ਜੇ.ਅਕਬਰ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਰਥਿਕ ਤੌਰ ‘ਤੇ ਗਤੀਸ਼ੀਲ ਅਤੇ ਵਿਸ਼ਵ ਸ਼ਕਤੀ ਬਣ ਰਹੇ ਦੋ ਦੇਸ਼ਾਂ ਵਿਚਾਲੇ ਫਲਦਾਇਕ ਇਕਸਾਰਤਾ ਦੀ ਉਮੀਦ ਕਰਦੇ ਹਨ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਮੁੱਖ ਮੀਟਿੰਗ ਤੋਂ ਪਹਿਲ਼ਾਂ ਇੱਕ ਤਿਆਰੀ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ‘ਚ ਦੋਵਾਂ ਧਿਰਾਂ ਨੇ ਵੱਖ –ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਸੀ। ਭਾਰਤੀ ਪੱਖ ਦੀ ਅਗਵਾਈ ਕੁਵੈਤ ‘ਚ ਭਾਰਤ ਦੇ ਸਫ਼ੀਰ ਸੁਨੀਲ ਜੈਨ ਅਤੇ ਕੁਵੈਤ ਪੱਖ ਦੀ ਪ੍ਰਧਾਨਗੀ ਕੁਵੈਤ ਦੇ ਇੱਕ ਸੀਨੀਅਰ ਅਧਿਕਾਰੀ ਖ਼ਲੀਫਾ ਐਮ.ਹਮਦ  ਨੇ ਕੀਤੀ ਸੀ। ਸੰਯੁਕਤ ਮੰਤਰੀ ਕਮਿਸ਼ਨ ਦੇ ਕਾਰਜਕਾਰੀ ਸਮੂਹ ਨੇ ਸ੍ਰੀ ਅਕਬਰ ਅਤੇ ਕੁਵੈਤ ਦੇ ਵਿਦੇਸ਼ ਮੰਤਰੀ ਵਿਚਾਲੇ ਹੋਈ ਬੈਠਕ ਦੇ ਮੁੱਖ ਕਾਰਕਾਂ ਨੂੰ ਉਜਾਗਰ ਕਰਨ ਲਈ ਵੱਖ-ਵੱਖ ਤਕਨੀਕੀ ਸਤਰਾਂ ਦਾ ਆਯੋਜਨ ਕੀਤਾ।
ਮੁੱਖ ਬੈਠਕ ਦੌਰਾਨ ਸਾਂਝੇ ਹਿੱਤਾਂ ਦੇ ਵੱਖੋ-ਵੱਖ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ। ਇੰਨਾਂ ‘ਚੋਂ ਸਭ ਤੋਂ ਮਹੱਤਵਪੂਰਨ ਕੁਵੈਤ ਏਅਰਵੇਜ਼ ‘ਚ ਭਾਰਤ ਦੀ ਭਾਈਵਾਲੀ ਨੂੰ ਵਧਾਉਣ ਦਾ ਸੀ। ਇਸਦੇ ਨਾਲ ਹੀ ਇਸ ਬੈਠਕ ‘ਚ ਤੇਲ ਅਤੇ ਗੈਸ, ਸਿਹਤ, ਖੇਡਾਂ, ਸੂਚਨਾ ਤਕਨਾਲੋਜੀ, ਸੱਭਿਆਚਾਰ, ਉੱਚ ਸਿੱਖਿਆ ਅਤੇ ਵਿਿਗਆਨਿਕ ਖੋਜ ਵਰਗੇ ਖੇਤਰਾਂ ‘ਚ ਸਹਿਯੋਗ ਵਧਾਉਣ ਦੇ ਤਰੀਕਿਆਂ ਅਤੇ ਢੰਗਾਂ ਦੀ ਚਰਚਾ ਕੀਤੀ ਗਈ।ਸੰਯੁਕਤ ਮੰਤਰੀ ਕਮਿਸ਼ਨ ਦੇ ਕਾਰਜਕਾਰੀ ਸਮੂਹ ਦੀ ਬੈਠਕ ‘ਚ ਭਾਰਤੀ ਘਰੈਲੂ ਮਹਿਲਾ ਸਹਾਇਕ ਦੀ ਨਿਯੁਕਤੀ ‘ਤੇ ਕੁਵੈਤ ਵੱਲੋਂ ਲਗਾਈ ਗਈ ਪਾਬੰਦੀ ‘ਤੇ ਵੀ ਚਰਚਾ ਕੀਤੀ ਗਈ।
ਐਮ ਜੇ ਅਕਬਰ ਨੇ ਆਪਣੇ ਕੁਵੇਤੀ ਹਮਰੁਤਬਾ ਅਤੇ ਕੁਵੈਤ ਦੇ ਵਿੱਤ ਮੰਤਰੀ, ਸਾਮਾਜਿਕ ਮਾਮਲਿਆਂ ਤੇ ਮਜ਼ਦੂਰ ਮੰਤਰੀ ਅਤੇ ਨਾਲ ਹੀ ਆਰਥਿਕ ਮਾਮਲਿਆਂ ਦੇ ਮੰਤਰੀ ਨਾਲ ਵੀ ਮੁਲਾਕਾਤ ਕੀਤੀ।ਭਾਰਤ ਅਤੇ ਕੁਵੈਤ ਦਰਮਿਆਨ ਦੁਵੱਲੇ ਸਬੰਧਾਂ ਨੂੰ ਅਜਿਹੀਆਂ ਉੱਚ ਪੱਧਰੀ ਬੈਠਕਾਂ ਨਾਲ ਖਾਸਾ ਹੁਲਾਰਾ ਮਿਲ ਰਿਹਾ ਹੈ। ਪਿਛਲੇ ਹੀ ਸਾਲ ਭਾਰਤੀ ਨੈਸ਼ਨਲ ਸੁਰੱਖਿਆ ਸਲਾਹਕਾਰ ਨੇ ਕੁਵੈਤ ਦਾ ਦੌਰਾ ਕੀਤਾ ਸੀ। ਵੇਖਿਆ ਜਾਵੇ ਤਾਂ ਖਾੜੀ ਖੇਤਰ ‘ਚ ਕੁਵੈਤ ਭਾਰਤ ਦਾ ਬਹੁਤ ਹੀ ਮਹੱਤਵਪੂਰਨ ਸਹਿਭਾਗੀ ਹੈ। 2016-17 ‘ਚ ਦੋਵਾਂ ਧਿਰਾਂ ਵਿਚਾਲੇ 6 ਬਿਲੀਅਨ ਅਮਰੀਕੀ ਡਾਲਰ ਦਾ ਵਪਾਰ ਹੋਇਆ ਸੀ। ਕੁਵੈਤ ਭਾਰਤ ਲਈ 7ਵਾਂ ਸਭ ਤੋਂ ਵੱਡਾ ਕੱਚਾ ਸਪਲਾਇਰ ਹੈ।ਇਸਦੇ ਨਾਲ ਹੀ 9 ਲੱਖ ਦੇ ਕਰੀਬ ਭਾਰਤੀ ਕੁਵੈਤ ਦੇ ਵੱਖ-ਵੱਖ ਆਰਥਿਕ ਖੇਤਰਾਂ ‘ਚ ਕੰਮ ਕਰ ਰਹੇ ਹਨ।
ਖਾੜੀ ਖੇਤਰ ‘ਚ ਭਾਰਤ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਹੈ ਅਤੇ ਭਾਰਤ ਦੇ ਖਾੜੀ ਦੇਸ਼ਾਂ ਦੇ ਨਾਲ ਸਦਭਾਵਨਾਪੂਰਨ ਅਤੇ ਨਿੱਘੇ ਸਬੰਧ ਹਨ। ਖਾੜੀ ਦੇਸ਼ਾਂ ‘ਚ ਵੱਡੀ ਮਾਤਰਾ ‘ਚ ਭਾਰਤੀ ਪ੍ਰਵਾਸੀ ਰਹਿ ਰਹੇ ਹਨ ਜੋ ਕਿ ਆਪਣੇ ਘਰੈਲੂ ਮੁਲਕ ਦੇ ਵਿਕਾਸ ਅਤੇ ਤਰੱਕੀ ਲਈ ਆਪਣਾ ਯੋਗਦਾਨ ਦੇ ਰਹੇ ਹਨ।
ਨਵੀਂ ਦਿੱਲੀ ਕਦੇ ਵੀ ਅੰਦੂਰਨੀ-ਖੇਤਰੀ ਝੱਗੜਿਆਂ ‘ਚ ਨਹੀਂ ਪਿਆ ਹੈ। ਭਾਰਤ ਨੇ ਹਮੇਸ਼ਾਂ ਹੀ ਆਪਣਾ ਪੱਖ ਸਪਸ਼ੱਟ ਰੱਖਿਆ ਹੈ ਅਤੇ ਹਮੇਸ਼ਾ ਦੁਹਰਾਇਆ ਹੈ ਕਿ ਖੇਤਰੀ ਮਸਲਿਆਂ ਦਾ ਹੱਲ ਵੀ ਖੇਤਰ ਦੇ ਮੁਲਕਾਂ ਨੂੰ ਮਿਲ ਕੇ ਹੀ ਕੱਢਣਾ ਚਾਹੀਦਾ ਹੈ ਨਾ ਕਿ ਕਿਸੇ ਵਿਦੇਸ਼ੀ ਤਾਕਤ ਨੂੰ ਇਸ ‘ਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।
ਸ੍ਰੀ ਐਮ ਜੇ ਅਕਬਰ ਦੀਇਹ ਫੇਰੀ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਜਿੱਥੇ ਹੁਲਾਰਾ ਬਖ਼ਸੇਗੀ ਉੱਥੇ ਹੀ ਦੋਵੇਂ ਮੁਲਕ ਇਕ ਦੂਜੇ ਦੇ ਹੋਰ ਨਜ਼ਦੀਕ ਆਉਣਗੇ। ਕੁਵੈਤ ਫੇਰੀ ਤੋਂ ਪਹਿਲਾਂ ਵਿਦੇਸ਼ ਰਾਜ ਮੰਤਰੀ ਸੀਰੀਆ, ਇਰਾਕ ਅਤੇ ਲੇਬਨਾਨ ਦਾ ਵੀ ਦੌਰਾ ਕਰ ਚੁੱਕੇ ਹਨ। ਜਿਸ ਤੋਂ ਪਤਾ ਚੱਲਦਾ ਹੈ ਕਿ ਭਾਰਤ ਆਪਣੀ ਵਿਦੇਸ਼ ਨੀਤੀ ਅਤੇ ਖਾੜੀ ਖੇਤਰ ‘ਚ ਸਿਆਸੀ ਤੇ ਆਰਥਿਕ ਮਹੱਤਤਾ ਪ੍ਰਤੀ ਸਮੂਹਿਕ ਪਹੁੰਚ ਰੱਖਦਾ ਹੈ।