ਨੇਪਾਲ ਦੀ ਸਿਆਸਤ ‘ਚ ਨਵੇਂ ਸਮੀਕਰਨਾਂ ਦਾ ਉਭਾਰ

ਨੇਪਾਲ ਦੀ ਸੱਤਾਧਿਰ ਦੀ ਗੱਠਜੋੜ ਪਾਰਟੀ  ਕਮਿਊਨਿਸਟ ਪਾਰਟੀ ਵੱਲੋਂ ਕੀਤੇ ਗਏ ਐਲਾਨ ਨੇ ਕਈ ਹਿਮਾਲਿਆਂ ਰਾਜਾਂ ਨੂੰ ਹੈਰਾਨੀ ‘ਚ ਪਾ ਦਿੱਤਾ ਹੈ।  ਸਾਬਕਾ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਾਹਲ ‘ਪ੍ਰਚੰਡ’ ਦੀ ਅਗਵਾਈ ਵਾਲੀ ਇਸ ਪਾਰਟੀ ਨੇ ਸੱਤਾ ‘ਚ ਰਹਿੰਦੇ ਹੋਏ ਵਿਰੋਧੀ ਧਿਰ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਸ੍ਰੀ ਪ੍ਰਚੰਡ ਨੇ ਸੱਤਾ ਧਿਰ ਪਾਰਟੀ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਊਬਾ ਅਤੇ ਉਨਾਂ ਦੀ ਪਾਰਟੀ ਨੇਪਾਲ ਕਾਂਗਰਸ ਨੂੰ ਉਸ ਸਮੇਂ ਅੱਧ ਰਸਤੇ ਛੱਡਿਆ ਹੈ ਹੈ ਜਦੋਂ ਉਨਾਂ ਦੀ ਪਾਰਟੀ ਸੰਘੀ ਅਤੇ ਪ੍ਰਾਂਤੀ ਚੋਣਾਂ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। 26 ਨਵੰਬਰ ਅਤੇ 7 ਦਸੰਬਰ ਨੂੰ ਹੋਣ ਵਾਲੀਆਂ ਇੰਨਾਂ ਚੋਣਾਂ ਅਤੇ ਨਵੇਂ ਸੰਵਿਧਾਨ ਨੂੰ ਪੂਰੀ ਤਰਾਂ ਨਾਲ ਲਾਗੂ ਕਰਨ ਦੀ ਸਥਿਤੀ ‘ਚ ਸ੍ਰੀ ਦੇਊਬਾ ਇੱਕਲੇ ਰਹਿ ਗਏ ਲੱਗ ਰਹੇ ਹਨ।
ਨੇਪਾਲ ‘ਚ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਦੇ ਮੱਦੇਨਜ਼ਰ ਸਥਾਨਕ ਚੋਣਾਂ ਨੂੰ 3 ਪੜਾਵਾਂ ‘ਚ 70 ਫੀਸਦੀ ਲੋਕਾਂ ਵੱਲੋਂ ਹਿੱਸੇਦਾਰੀ ਨਾਲ ਸਫਲਤਾ ਮਿਲੀ।ਸਾਥਾਨਕ ਚੋਣਾਂ ‘ਚ ਵਿਰੋਧੀ ਧਿਰ ਪਾਰਟੀ ਅੱਗੇ ਰਹਿ ਰਹੀ ਹੈ। ਮਾਓਵਾਦੀ ਕੇਂਦਰ ਅਤੇ ਮਧੇਸ਼ੀ ਕੇਂਦਰੀ ਪਾਰਟੀਆਂ, ਜਿੰਨਾਂ ‘ਚੋਂ ਬਹੁਤ ਸਾਰੀਆਂ ਪਾਰਟੀਆਂ ਨੇ ਸਥਾਨਕ ਚੋਣਾਂ ਦੇ ਪਹਿਲੇ ਅਤੇ ਦੂਜੇ ਗੇੜ ‘ਚ ਹਿੱਸਾ ਨਹੀਂ ਲਿਆ ਸੀ ਉਹ ਇੰਨਾਂ ਚੋਣਾਂ ‘ਚ ਪਿੱਛੇ ਰਹਿ ਗਏ ਹਨ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਣਨਾ ਹੈ ਕਿ ਨੇਪਾਲ ਦੀਆਂ ਆਉਣ ਵਾਲੀਆਂ ਸੰਘੀ ਅਤੇ ਪ੍ਰਾਂਤੀ ਚੋਣਾਂ ਤੋਂ ਪਹਿਲਾਂ ਹੀ ਨੇਪਾਲ ਦੀ ਸਿਆਸਤ ‘ਚ ਕੁੱਝ ਧਰੁਵੀਕਰਨ ਹੋਵੇਗਾ। ਪਰ ਸਾਬਕਾ ਪੀਐਮ ਪ੍ਰਚੰਡ ਵੱਲੋਂ ਵਿਰੋਧੀ ਧਿਰ ਸੀ.ਪੀ.ਐਨ ਅਤੇ ਨਵੇਂ ਸ਼ਕਤੀ ਪਾਰਟੀ ਦੇ ਆਗੂ ਅਤੇ ਸਾਬਕਾ ਪੀਐਮ ਬਾਬੂਰਾਮ ਭੱਟਾਰਾਈ ਨਾਲ ਹੱਥ ਮਿਲਾਉਣ ਦੇ ਫ਼ੈਸਲੇ ਦੇ ਐਲਾਨ ਤੋਂ ਬਾਅਦ ਸੱਤਾ ਧਿਰ ਪਾਰਟੀ ਨੂੰ ਵੱਡਾ ਝੱਟਕਾ ਲੱਗਿਆ ਹੈ।
ਖੱਬੇ ਪੱਖੀ ਪਾਰਟੀਆਂ ਨੇ ਆਪਣੇ ਵੋਟ ਬੈਂਕ ਨੂੰ ਕਾਇਮ ਰੱਖਣ ਅਤੇ ਮਧੇਸ਼ੀ ਵਿਰੋਧੀ ਹੋਣ ਦੀ ਆਪਣੀ ਅਲੋਚਨਾ ਨੂੰ ਦਬਾਉਣ ਲਈ ਆਪਸ ‘ਚ ਹੱਥ ਮਿਲਾ ਲਿਆ ਹੈ।
ਮਧੇਸ਼ੀ ਦਲਾਂ ਅਤੇ ਥਾਰੂ ਜਨਜਾਤੀ ਅਤੇ ਘੱਟ ਗਿਣਤੀ ਵਾਲਿਆ ਨੇ ਸੰਵਿਧਾਨ ‘ਚ ਸੋਧ ਦੀ ਮੰਗ ਕੀਤੀ ਸੀ।ਪੀਐਮ ਦੇਊਬਾ ਦੇ ਕਾਰਜਕਾਲ ਦੌਰਾਨ ਸੰਸਦ ‘ਚ ਵੋਟ ਪਾ ਕੇ ਇਸ ਸੰਵਿਧਾਨ ‘ਚ ਸੋਧ ਦੀ ਕਾਰਵਾਈ ਕੀਤੀ ਗਈ ਸੀ।
ਨੇਪਾਲ ਦੇ ਸੰਵਿਧਾਨ ਅਨੁਸਾਰ ਸੰਘੀ ਅਤੇ ਸੂਬਾਈ ਅਸੈਂਬਲੀ ਦੀਆਂ ਚੋਣਾਂ 21 ਜਨਵਰੀ 2018 ਤੱਕ ਮੁਕੰਮਲ ਹੋ ਜਾਣਗੀਆਂ ਅਤੇ ਨਵੀਂ ਸਰਕਾਰ ਦੀ ਚੋਣ ਕੀਤੀ ਜਾਵੇਗੀ। ਇਸ ਲਈ ਮੌਜੂਦਾ ਸਰਕਾਰ ਦੀ ਮਿਆਦ ਇਸ ਮਹੀਨੇ 21 ਤਾਰੀਖ ਨੂੰ ਖਤਮ ਹੋ ਰਹੀ ਹੈ। ਹੋ ਸਕਦਾ ਹੈ ਕਿ ਸ੍ਰੀ ਦੇਊਬਾ ਮਾਓਵਾਦੀ ਕੇਂਦਰ  ਨਾਲ ਜੁੜੇ ਮੰਤਰੀਆਂ ਨੂੰ ਬਰਖਾਸ਼ਤ ਕਰਨ ਦੀ ਬਜਾਏ ਸੰਸਦ ਦੇ ਕਾਰਜਕਾਲ ਦੇ ਖਤਮ ਹੋਣ ਦਾ ਇੰਤਜ਼ਾਰ ਕਰ ਰਹੇ ਹੋਣ। ਆਗਾਮੀ ਚੋਣਾਂ ‘ਚ ਚੋਣ ਗੱਠਜੋੜ ਦੇ ਵਿਰੋਧੀ ਧਿਰ ਨਾਲ ਹੱਥ ਮਿਲਾਉਣ ਤੋਂ ਬਾਅਦ ਵੀ ਮੰਤਰੀਆਂ ਨੂੰ ਉਨਾਂ ਦੇ ਅਹੁਦਿਆਂ ‘ਤੇ ਬਰਕਰਾਰ ਰਹਿਣ ਦਿੱਤਾ ਗਿਆ ਹੈ।ਸ੍ਰੀ ਦੇਊਬਾ ਕੋਲ ਮਧੇਸ਼ੀ ਦਲਾਂ ਅਤੇ ਰਾਸ਼ਟਰੀ ਪ੍ਰਜਾਤੰਤਰ ਦਲ ਦੇ ਦੋਵਾਂ ਧਿਰਾਂ ਦੇ ਸਹਿਯੋਗ ਤੋਂ ਬਾਅਦ ਵੀ ਬਹੁਤ ਘੱਟ ਫਰਕ ਨਾਲ 593 ਪ੍ਰਭਾਵੀ ਮੈਂਬਰਾਂ ਦੀ ਸੰਸਦ ਹੈ।ਹੁਣ ਜਦੋਂ ਸਰਕਾਰ ਦੇ ਕਾਰਜਕਾਲ ਦਾ ਸਮਾਂ ਹੀ ਬਹੁਤ ਘੱਟ ਰਹਿ ਗਿਆ ਹੈ ਅਜਿਹੇ ‘ਚ ਉਸ ਖਿਲਾਫ ਅਵਿਸ਼ਵਾਸ ਦਾ ਮਤਾ ਪਾਸ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਖੱਬੇਪੱਖੀ ਗੱਠਜੋੜ ‘ਚ ਨੇਪਾਲੀ ਕਾਂਗਰਸ, ਰਾਸ਼ਟਰੀ ਜਨਤਾ ਪਾਰਟੀ, ਨੇਪਾਲ, ਰਾਸ਼ਟਰੀ ਪ੍ਰਜਾਤੰਤਰ ਦੇ ਦੋਵੇਂ ਧੜੇ, ਸੰਘੀ ਸਮਾਜਵਾਦੀ ਫੋਰਮ ਨੇਪਾਲ ਅਤੇ ਨੇਪਾਲ ਲੋਕਤੰਤਰਿਕ ਫੋਰਮ ‘ ਡੇਮੋਕ੍ਰਟਿਕ ਅਲਾਂਇਸ’ ਦੇ ਨਾਂਅ ਹੇਠ ਇੱਕ ਚੋਣ ਗੱਠਜੋੜ ਬਣਾਉਣ ਲਈ ਸਹਿਮਤ ਹੋਏ ਹਨ। ਇੰਨਾਂ ਨੇ ਇਕ ਖੱਬੇਪੱਖੀ ਗੱਠਜੋੜ ਵਰਗਾ ਇਕ ਟਾਸਟ ਫੋਰਸ ਦਾ ਗਠਨ ਕੀਤਾ ਹੈ ਤਾਂ ਜੋ ਦੋਵਾਂ ਧਿਰਾਂ ਵਿਚਾਲੇ ਸੀਟਾਂ ਦਾ ਬਟਵਾਰਾ ਕੀਤਾ ਜਾ ਸਕੇ।ਇਹ ਦੋਵਾਂ ਹੀ ਸਮੂਹਾਂ ਲਈ ਮੁਸ਼ਕਲ ਦਾ ਕੰਮ ਹੈ।
26 ਨਵੰਬਰ ਅਤੇ 7 ਦਸੰਬਰ ਨੂੰ 165 ਸੰਸਦੀ ਅਤੇ 330 ਪ੍ਰਾਂਤੀ ਚੁਣਾਵ ਖੇਤਰਾਂ ‘ਚ ਇਕ ਹੀ ਸਮੇਂ ਸਿੱਧਾ ਚੁਣਾਵ ਜਾਂ ਐਫ.ਪੀ.ਟੀ.ਪੀ. ਜਾਨਿ ਕਿ ਫਰਸਟ ਪਾਸਟ ਦਾ ਪੋਸਟ ਕੀਤਾ ਜਾਵੇਗਾ।
ਇਸ ਮੌਕੇ ਦੇਸ਼ ਅੰਦਰ ਦੀਵਾਲੀ ਅਤੇ ਛੱਠ ਪੂਜਾ ਦੇ ਜਸ਼ਨ ਮਨਾਏ ਜਾ ਰਹੇ ਹਨ। ਇਸ ਤਿਉਹਾਰਾਂ ਦੇ ਮੌਕੇ ਬਹੁਤ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਜਾਂਦੇ ਹਨ। ਇਸ ਲਈ ਸਿਆਸੀ ਪਾਰਟੀਆਂ ਕੋਲ ਚੁਣਾਵ ਪ੍ਰਚਾਰ ਲਈ ਬਹੁਤ ਘੱਟ ਸਮਾਂ ਬਚਿਆ ਹੈ। ਨੇਪਾਲ ਦੀਆਂ ਬਹੁਤ ਸਾਰੀਆਂ ਪਾਰਟੀਆਂ ਆਪਣਾ ਗਠਜੋੜ ਮਜ਼ਬੂਤ ਕਰਨ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਜਲਦਬਾਜ਼ੀ ‘ਚ ਹਨ।
ਨੇਪਾਲ ‘ਚ ਆਉਂਦੇ ਸਮੇਂ ‘ਚ ਚੋਣਾਵ ਪ੍ਰਚਾਰ ਦੇ ਦੌਰਾਨ ਕਈ ਨਵੀਂਆਂ ਤਬਦੀਲੀਆਂ ਵੀ ਵੇਖਣ ਨੂੰ ਮਿਲ ਸਕਦੀਆਂ ਹਨ। ਕੌਣ ਮੌਕੇ ‘ਤੇ ਚੌਕਾ ਮਾਰ ਕੇ ਸਾਰੀ ਬਾਜ਼ੀ ਹੀ ਪਲਟ ਦੇਵੇ ਇਹ ਵੇਖਣ ਵਾਲਾ ਹੋਵੇਗਾ।