ਫੌਜ ਦੇ ਉੱਚ ਕਮਾਂਡਰਾਂ ਨੇ ਦੇਸ਼ ਦੀ ਸੁਰੱਖਿਆ ਚੁਣੌਤੀਆਂ ਬਾਰੇ ਕੀਤੀ ਵਿਚਾਰ ਚਰਚਾ

ਫੌਜ ਦੇ ਉੱਚ ਕਮਾਂਡਰਾਂ ਨੇ ਦੇਸ਼ ਦੇ ਸਾਹਮਣੇ ਆਉਣ ਵਾਲੀਆਂ ਸੁਰੱਖਿਆ ਚੁਣੌਤੀਆਂ ਦੀ ਚਰਚਾ ਕੀਤੀ ਜਿਸ ‘ਚ ਚੀਨ ਅਤੇ ਜੰਮੂ-ਕਸ਼ਮੀਰ ਦੇ ਨਾਲ ਲੱਗਦੇ ਸਰਹੱਦੀ ਖੇਤਰ ਦੀ ਸਥਿਤੀ ‘ਤੇ ਵੀ ਧਿਆਨ ਕੇਨਦਰਿਤ ਕੀਤਾ ਗਿਆ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਨਵੀਂ ਦਿੱਲੀ ‘ਚ ਹਫ਼ਤਾ ਭਰ ਚੱਲਣ ਵੱਲੀ ਕਮਾਂਡਰਾਂ ਦੀ ਕਾਨਫਰੰਸ ਦੇ ਪਹਿਲੇ ਦਿਨ ਸ਼ਿਕਾਇਤਾਂ ਤੋਂ ਇਲਾਵਾ ਫੌਜ ਦੇ ਅੰਦਰੂਨੀ ਕੰਮਕਾਜ ਨਾਲ ਸੰਬੰਧਿਤ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ।
ਅੱਜ ਭਾਰਤੀ ਹਵਾਈ ਫੌਜ ਦੀ ਵੀ 3 ਦਿਨਾਂ ਕਾਨਫਰੰਸ ਦੀ ਸ਼ੁਰੂਆਤ ਹੋਵੇਗੀ ਜਿਸ ‘ਚ ਖੇਤਰ ‘ਚ ਸੁਰੱਖਿਆ ਦੇ ਬਦਲਦੇ ਰੂਪ ਬਾਰੇ ਚਰਚਾ ਕੀਤੀ ਜਾਵੇਗੀ।