ਸੜਕੀ, ਆਵਾਜਾਈ ਅਤੇ ਹਾਈਵੇਅ ਮੰਤਰਾਲਾ ਹਾਈਵੇਅ ਪ੍ਰਾਜੈਕਟਾਂ ਲਈ ਨਵੀਆਂ ਤਕਨੀਕਾਂ ਨੂੰ ਕਰੇਗਾ ਉਤਸ਼ਾਹਿਤ

ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਹਾਈਵੇਅ ਪ੍ਰਾਜੈਕਟਾਂ ‘ਚ ਨਵੀਆਂ ਤਕਨੀਕਾਂ ਅਤੇ ਸਮੱਗਰੀ ਨੂੰ ਉਤਸ਼ਾਹਿਤ ਕਰਨ ਲਈ ੜੳਲੁੲ ਓਨਗਨਿੲੲਰਨਿਗ ਫਰੋਗਰੳਮਮੲ ਨੂੰ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ।
ਇਕ ਸਰਕਾਰੀ ਰਿਲੀਜ਼ ‘ਚ ਕਿਹਾ ਗਿਆ ਹੈ ਕਿ ਇਸ ਪ੍ਰੋਗਰਾਮ ਦਾ ਉਦੇਸ਼ ਨਵੀ ਤਕਨਾਲੋਜੀ ਅਤੇ ਉੱਚ ਸਮੱਗਰੀ ਦਾ ਪ੍ਰਯੋਗ ਕਰਕੇ ਲਾਗਤ ਨੂੰ ਘਟਾਉਣਾ ਅਤੇ ਉਸ ਨੂੰ ਵਾਤਾਵਰਨ ਦੇ ਅਨੁਕੂਲ ਬਣਾਉਣਾ ਹੈ।
ਇਸ ਪ੍ਰੋਗਰਾਮ ਦੀ ਮਦਦ ਨਾਲ ਉਸਾਰੀ ਦੇ ਕੰਮ ‘ਚ ਵੀ ਤੇਜੀ ਆਵੇਗੀ ਅਤੇ ਲਾਗਤ ਦਰ ‘ਚ ਕਮੀ ਆਵੇਗੀ।ਸੁਰੱਖਿਆ ਪੱਖੋਂ ਵੀ ਇਹ ਪਰੋਗਰਾਮ ਬਹੁਤ ਸਹਾਇਕ ਸਿੱਧ ਹੋਵੇਗਾ।