ਅੱਜ ਅੰਤਰਰਾਸ਼ਟਰੀ ਬੱਚੀ ਦਿਵਸ ਹੈ

 ਅੱਜ ਦਾ ਦਿਨ ਅੰਤਰਰਾਸ਼ਟਰੀ ਪੱਧਰ ‘ਤੇ ਬੱਚੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਦਸੰਬਰ 2011 ‘ਚ ਸੰਯੁਕਤ ਰਾਸ਼ਟਰ ਮਹਾ ਸਭਾ ‘ਚ ਇਕ ਮਤਾ ਪਾਸ ਕਰਕੇ 11 ਅਕਤੂਬਰ ਨੂੰ ਲੜਕੀਆਂ ਦੇ ਅਧਿਕਾਰਾਂ ਅਤੇ ਵਿਸ਼ਵ ਵਿਆਪੀ ਉਨਾਂ ਨੂੰ ਆਉਣ ਵਾਲੀਆਂ ਚੁਣੌਤੀਆਂ ਦੀ ਪਛਾਣ ਕਰਨ ਲਈ ਇਸ ਦਿਨ ਨੂੰ ਬੱਚੀ ਦਿਵਸ ਵੱਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਸੀ।
ਇਸ ਮੌਕੇ ਮੋਿਹਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਸੰਜੈ ਗਾਂਧੀ ਨਵੀਂ ਦਿੱਲੀ ‘ਚ ਇਕ ਪੈਨਲ ਚਰਚਾ ਨੂੰ ਸੰਬੋਧਨ ਕਰਨਗੇ। ਇਸਦਾ ਵਿਸ਼ਾ ਹੋਵੇਗਾ- ‘ ਕੁੜੀਆਂ ਦੇ ਸਸ਼ਕਤੀਕਰਨ ‘ਚ ਖੇਡਾਂ ਦਾ ਮਹੱਤਵ’।