ਭਾਰਤ-ਲਿਥੁਆਨੀਆ ਨੇ ਆਪਣੇ ਪ੍ਰਾਚੀਨ ਸਬੰਧਾਂ ਨੂੰ ਕੀਤਾ ਤਰੋ-ਤਾਜ਼ਾ

ਆਪਣੇ ਪ੍ਰਾਚੀਨ ਸਬੰਧਾਂ ਨੂੰ ਹੋਰ ਮਜ਼ਬੂਤੀ ਬਖਸ਼ਦਿਆਂ ਭਾਰਤ ਅਤੇ ਲਿਥੁਆਨੀਆਂ ਨੇ ਸੋਵੀਅਤ ਯੁੱਗ ਦੇ ਸਮੇਂ ਤੋਂ ਹੀ ਆਰਥਿਕ, ਰਾਜਨੈਤਿਕ ਅਤੇ ਸੱਭਿਆਚਾਰਕ ਖੇਤਰਾਂ ‘ਚ ਆਪਸੀ ਦੁਵੱਲੇ ਸਹਿਯੋਗ ‘ਚ ਵਾਧਾ ਕੀਤਾ ਹੈ। ਲਿਥੁਆਨੀਆ ਮੁਖ ਬਾਲਟਿਕ ਦੇਸ਼ਾਂ ‘ਚੋਂ ਇੱਕ ਹੈ ਜਿਸ ਨੇ ਸੋਵੀਅਤ ਸੰਘ ਦੇ ਟੁੱਟਣ ‘ਚ ਅਹਿਮ ਭੂਮਿਕਾ ਨਿਭਾਈ ਸੀ।
ਲਿਥੁਆਨੀਆ ਦੇ ਵਿਦੇਸ਼ ਮੰਤਰੀ ਲਿਨਾਸ ਅੰਤਾਨਸ ਦੀ ਫੇਰੀ ਨੇ ਯੂਰੋਪ ਦੇ ਬਾਲਟਿਕ ਖੇਤਰ ‘ਚ ਆਪਣੇ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਦਾ ਭਾਰਤ ਨੂੰ ਮੌਕਾ ਪ੍ਰਦਾਨ ਕੀਤਾ ਹੈ। ਲਿਥੁਆਨੀਆ ਤਿੰਨ ਬਾਲਟਿਕ ਖੇਤਰਾਂ ‘ਚੋਂ ਸਭ ਤੋਂ ਸੰਪਨ ਹੈ ਅਤੇ ਯੂਰੋਪੀ ਸੰਘ ਅਤੇ ਪ੍ਰਮਾਣੂ ਸਪਲਾਈਰ ਗਰੁੱਪ ਦਾ ਅਹਿਮ ਮੈਂਬਰ ਵੀ ਹੈ।ਇਸ ਲਈ ਭਾਰਤ ਦੀ ਵਿਦੇਸ਼ ਨੀਤੀ ‘ਚ ਇਸਦਾ ਵਿਸ਼ੇਸ਼ ਮਹੱਤਵ ਹੈ।
ਤਤਕਾਲੀ ਸੋਵੀਅਤ ਯੂਨੀਅਨ ਤੋਂ ਸੁਤੰਤਰ ਹੋਣ ਤੋਂ ਬਾਅਦ ਹੀ ਲਿਥੁਆਨੀਆ ਅਤੇ ਭਾਰਤ ਨੇ ਰਣਨੀਤਕ ਸਬੰਧ ਕਾਇਮ ਕੀਤੇ ਸਨ। ਉਸ ਸਮੇਂ ਤੋਂ ਹੀ ਇਹ ਬਾਲਟਿਕ ਖੇਤਰ ਦਾ ਛੋਟਾ ਜਿਹਾ ਰਾਜ ਭਾਰਤ ਨਾਲ ਆਪਣੇ ਪ੍ਰਾਚੀਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਣਥੱਕ ਯਤਨ ਕਰ ਰਿਹਾ ਹੈ।
ਭਾਰਤ ਅਤੇ ਲਿਥੁਆਨੀਆ ਵਿਚਾਲੇ ਸੱਭਿਅਤਾ ਅਤੇ ਸੰਸਕ੍ਰਿਤੀ ਇਕ ਪੁਲ ਦਾ ਕੰਮ ਕਰ ਰਹੇ ਹਨ।ਲਿਥੁਆਨੀਆ ਦੇ ਕਈ ਅਕਾਦਮਿਕ ਅਦਾਰਿਆਂ ‘ਚ ਇੰਡੋਲੋਜੀ ਦੀ ਪੜਾਈ ਕਰਵਾਈ ਜਾਂਦੀ ਹੈ।ਲਿਥੁਆਨੀਆ ‘ਚ ਭਾਰਤੀ ਪਰੰਪਰਾ ਦੇ ਕਈ ਪੱਖ ਮਿਸਾਲਨ ਯੋਗ, ਆਯੁਰਵੇਦ ਅਤੇ ਭਾਰਤੀ ਸੱਭਿਅਤਾ ਬਹੁਤ ਲੋਕਪ੍ਰਿਯ ਹਨ। ਆਧੁਨਿਕ ਸਮੇਂ ਦੌਰਾਨ ਵੀ ਦੋਵੇਂ ਦੇਸ਼ ਅਰਥਵਿਵਸਥਾ, ਵਿਿਗਆਨਿਕ ਖੇਤਰ, ਕੂਟਨੀਤਕ ਸਬੰਧ ਅਤੇ ਲੋਕ ਸੰਪਰਕ ਨੂੰ ਵਧਾਵਾ ਦੇਣ ਲਈ ਕਈ ਤਰਾਂ ਦੇ ਸਮਝੌਤਿਆਂ ਨੂੰ ਸਹਿਬੱਧ ਕਰ ਰਹੇ ਹਨ।
ਲਿਥੁਆਨੀਆ ਦੇ ਵਿਦੇਸ਼ ਮੰਤਰੀ  ਨੇ ਆਪਣੀ ਮੁਲਾਕਾਤ ਦੌਰਾਨ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸੰਸਕ੍ਰਿਤ ਲਿਥੁਆਨੀਅਨ ਮਾਲਾ ਦਾ ਸ਼ਬਦ ਸੰਗ੍ਰਹਿ ਪੇਸ਼ ਕੀਤਾ ਜਿਸ ‘ਚ 108 ਆਮ ਸੰਸਕ੍ਰਿਤ ਅਤੇ ਲਿਥੁਆਨੀਅਨ ਸ਼ਬਦਾਂ ਨੂੰ ਰੱਖਿਆ ਗਿਆ ਹੈ।
70 ਫੀਸਦੀ ਤੋਂ ਵੀ ਵੱਧ ਲਿਥੁਆਨੀਆ ਭਾਰਤ ‘ਚ ਯੋਗ ਸਿਖਲਾਈ ਲਈ ਆਉਂਦੇ ਹਨ। ਭਾਰਤੀ ਭਾਸ਼ਵਾਂ ‘ਚ ਹਿਮਦੀ ਅਤੇ ਸੰਸਕ੍ਰਿਤ ਦਾ ਅਦਿਐਨ ਵੀ ਕੀਤਾ ਜਾਂਦਾ ਹੈ। 2011 ‘ਚ ਭਾਰਤੀ ਸੰਸਕ੍ਰਿਤ ਕੌਂਸਲ ਨੇ ਵਿਲਨਉਿਸ ‘ਚ ਮਾਈਕੋਲਸ ਰੋਮੀਰਸ ਯੂਨੀ. ‘ਚ ਆਈ.ਸੀ.ਸੀ.ਆਰ. ਦੀ ਸਥਾਪਨਾ ਕਰਨ ਲਈ ਇੱਕ ਮੰਗ ਪੱਤਰ ‘ਤੇ ਵੀ ਦਸਤਖਤ ਕੀਤੇ ਸਨ। ਚੀਨ ਵੀ ਇਸ ਖੇਤਰ ‘ਚ ਆਪਣਾ  ਸੱਭਿਆਚਾਰਕ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ ‘ਚ ਲਿਥੁਆਨੀਆ ਦੀ ਨਵੀਂ ਪੀੜੀ੍ਹ ਨੂੰ ਆਪਣੇ ਸੱਭਿਆਚਾਰ ਅਤੇ ਸਿੱਖਿਆ ਸੰਪਰਕ ਨਾਲ ਜੋੜਣ ਦੇ ਭਾਰਤ ਦੇ ਯਤਨ ਬਹੁਤ ਮਹੱਤਵ ਰੱਖਦੇ ਹਨ।
ਲਿਥੁਆਨੀਆ ਦੇ ਵਿਦੇਸ਼ ਮੰਤਰੀ ਵੱਲੋਂ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ 2013 ਤੋਂ ਬਾਅਦ ਇਹ ਦੂਜੀ ਭਾਰਤ ਫੇਰੀ ਹੈ। ਇਸ ਬੈਠਕ ਦੌਰਾਨ ਕਈ ਅਹਿਮ ਸਮਝੌਤਿਆਂ ਨੂੰ ਸਹਿਬੱਧ ਕੀਤਾ ਗਿਆ। ਸ੍ਰੀਮਤੀ ਸਵਰਾਜ ਨੇ ਕਿਹਾ ਕਿ ਵਿਆਪਕ ਪੱਧਰ ‘ਤੇ ਸ਼ਾਂਤੀ ਅਤੇ ਸਥਿਰਤਾ ਨੂੰ ਕਾਇਮ ਰੱਖਣ ਲਈ ਅਪਰਾਧੀਆਂ ਨੂੰ ਨਿਆਂ ਦੇ ਕਟਖਰੇ ‘ਚ ਲਿਆਉਣਾ ਜ਼ਰੂਰੀ ਹੈ। ਇਸ ਲਈ ਦੋਵਾਂ ਮੁਲਕਾਂ ਨੇ ਭਗੌੜੇ ਹੋਏ ਅਪਰਾਧੀਆਂ ਖਿਲਾਫ ਕਾਰਵਾਈ ਕਰਨ ਲਈ ਇਕ ਸੰਧੀ ‘ਤੇ ਹਸਤਾਖਰ ਕੀਤੇ।
ਇਹ ਯਾਤਰਾ ਭਾਰਤ ਅਤੇ ਲਿਥੁਆਨੀਆ ਦੇ ਕੂਟਨੀਤਕ ਸਬੰਧਾਂ ਦੇ 25 ਸਾਲ ਪੂਰੇ ਹੋਣ ਦੇ ਮੱਦੇਨਜ਼ਰ ਕੀਤੀ ਗਈ ਸੀ। ਭਾਰਤ ਨੇ ਲਿਥੁਆਨੀਆਂ ਦੇ ਵਿਸ਼ੇਸ਼ ਆਰਥਿਕ ਖੇਤਰ ਪਲਾਸਟਿਕ ਖੇਤਰ ‘ਚ ਨਿਵੇਸ਼ ਕੀਤਾ ਹੈ। ਖੇਤੀਬਾੜੀ ਖੇਤਰ ‘ਚ ਵੀ ਦੋਵੇਂ ਮੁਲਕ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਪਛਾਣ ਕਰ ਰਹੇ ਹਨ।
ਵਿਦੇਸ਼ ਮੰਤਰੀ ਸਵਰਾਜ ਨੇ ਲਿਥੁਆਨੀਆ ਦੀ ਯਾਤਰਾ ਕਰਨ ਦਾ ਵਾਅਦਾ ਕੀਤਾ ਹੈ। ਇਸ ਤਰਾਂ ਲਗਾਤਾਰ ਉੱਚ ਪੱਧਰ ਦੀਆਂ ਹੋ ਰਹੀਆਂ ਯਾਤਰਾਵਾਂ ਸਦਕਾ ਹੀ ਦੋਵਾਂ ਮੁਲਕਾਂ ਵਿਚਾਲੇ ਆਪਸੀ ਹਿੱਥਾ ਦੇ ਵਿਆਪਕ ਮੁੱਦਿਆਂ ‘ਤੇ ਵਿਚਾਰ ਚਰਚਾਵਾਂ ਹੋ ਰਹੀਆਂ ਹਨ। ਸੰਯੁਕਤ ਰਾਸ਼ਟਰ ਅਤੇ ਯੂਰੋਪੀ ਸੰਘ ਵਰਗੇ ਕੌਮਾਂਤਰੀ ਮੰਚਾਂ ‘ਤੇ ਵੀ ਭਾਰਤ ਨੂੰ ਲਿਥੁਆਨੀਆ ਦਾ ਸਹਿਯੋਗ ਪ੍ਰਾਪਤ ਹੋ ਰਿਹਾ ਹੈ। ਲਿਥੁਆਨੀਆ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਅਤੇ ਪ੍ਰਮਾਣੂ ਸਪਲਾਇਰ ਸਮੂਹ ‘ਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਵੀ ਆਪਣੇ ਸਹਿਯੋਗ ਦੀ ਪੁਸ਼ਟੀ ਕੀਤੀ ਹੈ।