ਰਾਸ਼ਟਰਪਤੀ ਕੋਵਿੰਦ ਨੇ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਪੁਰਸਕਾਰ ਕੀਤਾ ਪ੍ਰਦਾਨ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਪੁਰਸਕਾਰ ਸਮਾਜ ਸੁਧਾਰਕ ਅਤੇ ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਬਿੰਦੇਸ਼ਵਰ ਪਾਠਕ ਨੂੰ ਪ੍ਰਦਾਨ ਕੀਤਾ।
ਇਹ ਪੁਰਸਕਾਰ ਜਨਤਕ ਪ੍ਰਸ਼ਾਸਨ, ਅਕਾਦਮਿਕਤਾ ਅਤੇ ਪ੍ਰਬੰਧਨ ‘ਚ ਉੱਤਮਤਾ ਲਈ ਦਿੱਤਾ ਜਾਂਦਾ ਹੈ।
ਰਾਸ਼ਟਰਪਤੀ ਕੋਵਿੰਦ ਨੇ ਰਾਸ਼ਟਰਪਤੀ ਭਵਨ ‘ਚ ਸ੍ਰੀ ਪਾਠਕ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ। ਉਨਾਂ ਕਿਹਾ ਕਿ ਸ੍ਰੀ ਪਾਠਕ ਮਹਾਤਾਮਾ ਗਾਂਧੀ, ਅੰਬੇਦਕਰ ਅਤੇ ਸ਼ਾਸਤਰੀ ਜੀ ਦੇ ਰਸਤੇ ‘ਤੇ ਚੱਲ ਰਹੇ ਹਨ।
ਜ਼ਿਕਰਯੋਗ ਹੈ ਕਿ ਸ੍ਰੀ ਪਾਠਕ ਨੂੰ 1991 ‘ਚ ਪਦਮ ਭੂਸ਼ਣ ਪੁਰਸਕਾਰ ਵੀ ਮਿਿਲਆ ਸੀ।