ਸਾਲ 2016-20 ‘ਚ ਡਿਜੀਟਲ ਭੁਗਤਾਨ ‘ਚ 26 ਫੀਸਦੀ ਦਾ ਵਾਧਾ: ਵਿਸ਼ਵ ਭੁਗਤਾਨ ਰਿਪੋਰਟ

ਇਕ ਨਵੀਂ ਵਿਸ਼ਵ ਭੁਗਤਾਨ ਰਿਪੋਰਟ ਅਨੁਸਾਰ ਸਰਕਾਰ ਅਤੇ ਕੌਮੀ ਭੁਗਤਾਨ ਕੌਂਸਲ ਵੱਲੋਂ ਕੀਥੀਆਂ ਗਈਆਂ ਪਹਿਲਕਦਮੀਆਂ ਦੇ ਚੱਲਦਿਆਂ 2016-20 ਤੱਕ ਗ਼ੈਰ-ਨਕਦੀ ਅਦਾਇਗੀ ‘ਚ 26.2 ਫੀਸਦੀ ਸਾਂਝੀ ਸਾਲਾਨਾ ਵਿਕਾਸ ਦਰ ‘ਚ ਵਾਧਾ ਕਰਨ ‘ਚ ਮਦਦ ਮਿਲੇਗੀ।
ਐਨ.ਪੀ.ਸੀ.ਆਈ. ਦਾ ਹਵਾਲਾ ਦਿੰਦਿਆਂ ਰਿਪੋਰਟ ‘ਚ ਕਿਹਾ ਗਿਆ ਹੈ ਕਿ 2017-18 ਦੇ ਸਮੇਂ ਦੌਰਾਨ 25 ਬਿਲੀਅਨ ਟ੍ਰਾਂਜੈਕਸ਼ਨਾਂ ਦੇ ਟੀਚੇ ਤੱਕ ਪਹੁੰਚ ਕਰਨ ਲਈ ਭਾਰਤ ਡਿਜੀਟਲ ਭੁਗਤਾਨ ‘ਚ 6 ਗੁਣਾ ਵਾਧਾ ਦਰਜ ਕਰ ਸਕਦਾ ਹੈ ਜੋ ਕਿ 2015-16 ਨਾਲੋਂ 4 ਬਿਲੀਅਨ ਵੱਧ ਹੋਵੇਗਾ।