ਹਥਿਆਰਬਮਦ ਫੌਜਾਂ ਦੀ ਸਮਰੱਥਾ ‘ਚ ਵਾਧਾ ਕਰਨ ਲਈ ਰੱਖਿਆ ਸੈਨਾਵਾਂ ਦੇ ਮੁਖੀਆਂ ਨੂੰ ਦਿੱਤੀਆਂ ਸ਼ਕਤੀਆਂ ਦਾ ਪੂਰਨ ਇਸਤੇਮਾਲ ਹੋਣਾ ਚਾਹੀਦਾ ਹੈ: ਰੱਖਿਆ ਮੰਤਰੀ

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਰੱਖਿਆ ਸੈਨਾਵਾਂ ਦੇ ਮੁਖੀਆਂ ਨੂੰ ਦਿੱਤੀਆਂ ਗਈਆਂ ਸ਼ਕਤੀਆਂ ਦੀ ਸਹੀ ਵਰਤੋਂ ਕਰਕੇ ਹਥਿਆਰਬਮਦ ਫੌਜਾਂ ਦੀ ਸਮਰੱਥਾ ‘ਚ ਵਾਧਾ ਕੀਤਾ ਜਾਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਹਵਾਈ ਫੌਜ ਨੂੰ ਓ.ਐਫ.ਬੀ. ਅਤੇ ਡੀ.ਆਰ.ਡੀ.ਓ. ਨਾਲ ਮਿਲ ਕੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਤਹਿਤ ਸਵੈ-ਮੁਲਾਂਕਣ ਕਰਨਾ ਚਾਹੀਦਾ ਹੈ।
ਬੀਤੇ ਦਿਨ ਨਵੀਂ ਦਿੱਲੀ ‘ਚ ਹਵਾਈ ਫੌਜ ਦੀ ਕਮਾਂਡਰਾਂ ਦੀ ਛਿਮਾਹੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ‘ਚ ਸਮੇਂ ਸਿਰ ਫ਼ੈਸਲੇ ਲੈਣ ਦੀ ਘਾਟ ਕਾਰਨ ਹਵਾਈ ਫੌਜ ‘ਚ ਲੋੜਾਂ ਦੀ ਪੂਰਤੀ ਨਹੀਂ ਹੋਈ ਹੈ ਜਿਸ ਨੂੰ ਹੁਣ ਪੂਰਾ ਕਰਨ ਲਈ ਸਰਕਾਰ ਪੂਰੀ ਤਰਾਂ ਨਾਲ ਵਚਨਬੱਧ ਹੈ। ਉਨਾਂ ਕਿਹਾ ਕਿ ਬਜਟ ਵੰਡ ਨੂੰ ਮਜ਼ਬੂਤਰੀ ਵੱਜੋਂ ਨਹੀਂ ਵੇਖਿਆ ਜਾਣਾ ਚਾਹੀਦਾ ਸਗੋ ਜਿਸ ਵਸਤੂ ਦੀ ਸਭ ਤੋਂ ਜਿਆਦਾ ਲੋੜ ਹੈ ਉਸਦੀ ਪੂਰਤੀ ਲਈ ਵਿਚਾਰ ਕਰਨੀ ਚਾਹੀਦੀ ਹੈ।