ਅਨੁਪਮ ਖੇਰ ਨੇ ਐੱਫਟੀ ਆਈ ਆਈ ਦੇ ਨਵੇਂ ਚੇਅਰਮੈਨ ਨਿਯੁਕਤ

ਪ੍ਰਸਿੱਧ ਅਦਾਕਾਰ ਅਨੁਪਮ ਖੇਰ ਨੂੰ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ, ਪੁਣੇ ਦੇ ਨਵੇਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ. ਉਹ ਗਜੇਂਦਰ ਚੌਹਾਨ ਦੀ ਜਗ੍ਹਾ ਲੈਣਗੇ। ਨੈਸ਼ਨਲ ਸਕੂਲ ਆਫ ਡਰਾਮਾ ਤੋਂ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਅਨੁਪਮ ਖੇਰ ਹੁਣ ਤੱਕ 500 ਤੋਂ ਵੱਧ ਫ਼ਿਲਮਾਂ ਅਤੇ ਡਰਾਮਿਆਂ ‘ਚ ਕੰਮ ਕਰ ਚੁੱਕੇ ਹਨ। ਸਿਨੇਮਾ ਅਤੇ ਕਲਾ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਲਈ  ਅਨੁਪਮ ਖੇਰ ਨੂੰ ਪਦਮਸ੍ਰੀ ਅਤੇ ਪਦਮ ਭੂਸ਼ਨ ਪੁਰਸਕਾਰਾਂ ਨਾਲ ਸਨਮਾਨਿਆ ਜਾ ਚੁੱਕਾ ਹੈ।  ਉਨ੍ਹਾਂ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ ਹਨ, ਜਿਨ੍ਹਾਂ ਵਿਚ ਪੰਜ ਵਾਰ ਫਿਲਮਫੇਅਰ ਅਵਾਰਡ ਸ਼ਾਮਲ ਹਨ।
 ਅਨੁਪਮ ਖੇਰ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ , ਸੀ.ਬੀ.ਐਫ.ਸੀ. ਅਤੇ ਨੈਸ਼ਨਲ ਸਕੂਲ ਆਫ ਡਰਾਮਾ, ਐਨ.ਐਸ.ਡੀ. ਦੇ ਵੀ ਚੇਅਰਮੈਨ ਰਹਿ ਚੁੱਕੇ ਹਨ ।