ਕੇਂਦਰੀ ਮੰਤਰੀ ਮੰਡਲ ਨੇ ਸੇਬੀ ਅਤੇ ਐਫ.ਐਸ.ਸੀ. , ਗਿਬਰਾਲਟਰ ਵਿਚਾਲੇ ਆਪਸੀ ਸਹਿਯੋਗ ਅਤੇ ਤਕਨੀਕੀ ਸਹਾਇਤਾ ਸਬੰਧੀ ਸਮਝੌਤੇ ਨੂੰ ਸਹਿਬੱਧ ਕਰਨ ਦੀ ਦਿੱਤੀ ਪ੍ਰਵਾਨਗੀ

ਕੇਂਦਰੀ ਮੰਤਰੀ ਮੰਡਲ ਨੇ ਸੇਬੀ ਅਤੇ ਐਫ.ਐਸ.ਸੀ. ਅਤੇ ਗਿਬਰਾਲਟਰ ਤੇ ਕੁਵੈਤ ਦੀ ਕੈਪੀਟਲ ਮਾਰਕਿਟ ਅਥਾਰਟੀ ਵਿਚਾਲੇ ਆਪਸੀ ਸਹਿਯੋਗ ਅਤੇ ਤਕਨੀਕੀ ਸਹਾਇਤਾ ਸਬੰਧੀ ਇਕ ਸਮਝੌਤੇ ਨੂੰ ਸਹਿਬੱਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਮਝੌਤਾ ਦੋਵਾਂ ਰੈਗੂਲੇਟਰਾਂ ਵਿਚਕਾਰ ਆਰਥਿਕ ਸਬੰਧਾਂ ਅਤੇ ਸਹਿਯੋਗ ਦੇ ਹੋਰ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਅਤੇ ਦੋਵਾਂ ਮੁਲਕਾਂ ਵਿਚ ਪ੍ਰਤੀਭੂਤੀਆਂ ਬਾਜ਼ਾਰਾਂ ਦੇ ਪ੍ਰਭਾਵਸ਼ਾਲੀ ਵਿਕਾਸ ਲਈ ਹਾਲਾਤ ਪੈਦਾ ਕਰਨ ਦਾ ਟੀਚਾ ਬਣਾਵੇਗਾ।