ਚਾਲੂ ਮਾਲੀ ਸਾਲ ਦੇ ਪਹਿਲੇ ਅੱਧ ਵਿੱਚ ਡਾਇਰੈਕਟ ਟੈਕਸ ਸੰਗ੍ਰਹਿ 15.8 ਫੀਸਦੀ ਵੱਧ ਰਿਹਾ ਹੈ

ਚਾਲੂ ਮਾਲੀ ਸਾਲ ਦੇ ਪਹਿਲੇ ਅੱਧ ਵਿੱਚ ਡਾਇਰੈਕਟ ਟੈਕਸ ਕੁਲੈਕਸ਼ਨ 15 (ਪੁਆਇੰਟ) 8 ਪ੍ਰਤੀਸ਼ਤ ਦੀ ਵਿਕਾਸ ਦਰ ਦਿਖਾਉਂਦਾ ਹੈ।
ਵਿੱਤ ਮੰਤਰਾਲੇ ਨੇ ਕਿਹਾ ਕਿ ਸਤੰਬਰ, 2017 ਤੱਕ ਡਾਇਰੈਕਟ ਟੈਕਸ ਸੰਗ੍ਰਹਿ ਦੇ ਆਰਜ਼ੀ ਅੰਕੜੇ ਦਿਖਾਉਂਦੇ ਹਨ ਕਿ ਸ਼ੁੱਧ ਸੰਗ੍ਰਹਿ 3.86 ਲੱਖ ਕਰੋੜ ਰੁਪਏ ਹੈ ਜੋ ਪਿਛਲੇ ਸਾਲ ਦੇ ਇਸੇ ਅਰਸੇ ਦੇ ਮੁਕਾਬਲੇ ਜ਼ਿਆਦਾ ਹੈ। ਵਿੱਤੀ ਸਾਲ 2017-18 ਲਈ ਸਿੱਧੇ ਟੈਕਸਾਂ ਦੇ ਕੁਲ ਬਜਟ ਅੰਦਾਜ਼ਿਆਂ ਦੇ ਸ਼ੁੱਧ ਡਾਇਰੈਕਟ ਟੈਕਸ ਸੰਗ੍ਰਹਿ 39.4 ਫੀਸਦੀ ਦਰਸਾਉਂਦੇ ਹਨ।
ਮੰਤਰਾਲੇ ਨੇ ਕਿਹਾ ਕਿ ਇਸ ਸਾਲ 30 ਸਤੰਬਰ ਤਕ ਐਡਵਾਂਸ ਟੈਕਸ ਵਜੋਂ 1.77 ਲੱਖ ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ, ਜੋ ਪਿਛਲੇ ਸਾਲ ਦੇ ਇਸੇ ਸਮੇਂ ਦੇ 11.5 ਫੀਸਦੀ ਦੇ ਵਾਧੇ ਨੂੰ ਦਰਸਾਉਂਦੀ ਹੈ।