ਫੀਫਾ ਅੰਡਰ-17 ਵਿਸ਼ਵ ਕੱਪ: ਇੰਗਲੈਂਡ, ਇਰਾਕ, ਫਰਾਂਸ ਅਤੇ ਹੌਨਡਰਵਾਸ ਨੇ ਜਿੱਤੇ ਆਪੋ ਆਪਣੇ ਮੈਚ

ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਟੂਰਨਾਮੈਂਟ ਤਹਿਤ ਕੋਲਕਾਤਾ ਦੇ ਵਿਵੇਕਾਨੰਦਾ ਯੁਬਾ ਭਾਰਤੀ ਕ੍ਰਿਰੰਗਨ ਸਟੇਡੀਅਮ ‘ਚ ਖੇਡੇ ਗਏ ਮੈਚ ਦੌਰਾਨ ਫਿਲਿਪ ਫੋਡਨ, ਰਹੇਨ ਬਿ੍ਊਸਟਰ ਤੋ ਜੈਡਨ ਸਾਂਚੋ ਦੇ ਗੋਲਾਂ ਦੀ ਬਦੌਲਤ ਇੰਗਲੈਂਡ ਨੇ ਮੈਕਸੀਕੋ ਦੀ ਟੀਮ ਨੂੰ 3-2 ਨਾਲ ਹਰਾਇਆ।
ਇਕ ਹੋਰ ਗਰੁੱਪ-ਐੱਫ ਦੇ ਮੈਚ ‘ਚ ਇਰਾਕ ਨੇ ਚਿਲੀ ਨੂੰ 3-0 ਨਾਲ ਹਰਾਇਆ।
ਗਰੁੱਪ ਈ ਮੁਕਾਬਲੇ ਵਿਚ ਫਰਾਂਸ ਨੇ ਜਪਾਨ ਨੂੰ 2-1 ਨਾਲ ਹਰਾ ਕੇ ਟੂਰਨਾਮੈਂਟ ਦੇ ਨਾਕ-ਆਊਟ ‘ਚ ਆਪਣੀ ਜਗ੍ਹਾ ਬਣਾ ਲਈ ਹੈ  ਜਦਕਿ ਹੌਂਡਰਵਾਸ ਨੇ ਗਰੁੱਪ-ਈ ਦੇ ਇਕਤਰਫ਼ਾ ਮੁਕਾਬਲੇ ‘ਚ  ਨਿਊ ਕੈਲੇਡੋਨੀਆ ਨੂੰ 5-0 ਨਾਲ ਹਰਾਇਆ।
ਅੱਜ ਰਾਤ 8 ਵਜੇ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਗਰੁੱਪ ਏ ਦੇ ਮੈਚ ‘ਚ ਭਾਰਤ ਘਾਨਾ ਖ਼ਿਲਾਫ ਆਪਣਾ ਮੈਚ ਖੇਡੇਗਾ। ਅਮਰੀਕਾ ਦਾ ਮੁਕਾਬਲਾ ਕੋਲੰਬੀਆ ਅਤੇ ਮਾਲੀ ਦਾ ਮੁਕਾਬਲਾ ਨਿਊਜ਼ੀਲੈਂਡ ਅਤੇ ਇਕ ਹੋਰ ਮੁਕਾਬਲੇ ‘ਚ ਪੈਰਾਗੁਏ ਤੁਰਕੀ ਨਾਲ ਭਿੜੇਗਾ।