ਭਾਰਤ 1 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਾਲ-ਨਾਲ ਸਿਖਲਾਈ ਲੈਣ ਲਈ ਭੇਜੇਗਾ ਜਾਪਾਨ: ਧਰਮਿੰਦਰ ਪ੍ਰਧਾਨ

ਭਾਰਤ ਸਰਕਾਰ ਦੇ ਹੁਨਰ ਵਿਕਾਸ ਪ੍ਰੋਗਰਾਮ ਦੇ ਹਿੱਸੇ ਵਜੋਂ ਤਿੰਨ ਤੋਂ ਪੰਜ ਸਾਲ ਲਈ ਨੌਕਰੀ ਦੀ ਸਿਖਲਾਈ ਲਈ ਇੱਕ ਲੱਖ ਨੌਜਵਾਨਾਂ ਨੂੰ ਜਾਪਾਨ ਭੇਜਿਆ ਜਾਵੇਗਾ।  ਟਵੀਟ ਦੀ ਇੱਕ ਲੜੀ ਵਿੱਚ, ਹੁਨਰ ਵਿਕਾਸ ਅਤੇ ਉਦਯੋਗਪਤੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ, ਜਾਪਾਨ ਭਾਰਤੀ ਤਕਨੀਕੀ ਇੰਟਰਨਸਾਂ ਦੇ ਹੁਨਰ ਸਿਖਲਾਈ ਦੀ ਵਿੱਤੀ ਲਾਗਤ ਦੇਵੇਗਾ।
ਮੰਤਰੀ ਨੇ ਕਿਹਾ ਕਿ ਮੰਤਰੀ ਮੰਡਲ ਨੇ ਭਾਰਤ ਅਤੇ ਜਾਪਾਨ ਦੇ ਵਿਚਕਾਰ ‘ਤਕਨੀਕੀ ਕੋਰ ਸਿਖਲਾਈ ਪ੍ਰੋਗਰਾਮ’ ਤੇ ਮੈਮੋਰੈਂਡਮ ਆਫ ਕੋਆਪਰੇਸ਼ਨ, ਐਮ.ਓ.ਸੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।  ਉਨ੍ਹਾਂ ਨੇ ਕਿਹਾ ਕਿ 16 ਅਕਤੂਬਰ ਤੋਂ ਸ਼ੁਰੂ ਹੋ ਰਹੇ ਟੋਕੀਓ ਦੇ ਤਿੰਨ ਰੋਜ਼ਾ ਦੌਰੇ ਦੌਰਾਨ ਸਮਝੌਤਾ ਕੀਤੇ ਜਾਣ ਦੀ ਸੰਭਾਵਨਾ ਹੈ।
ਸ੍ਰੀ ਪ੍ਰਧਾਨ ਨੇ ਕਿਹਾ ਕਿ ਇਹ ਨੌਜਵਾਨ ਜਾਪਾਨੀ ਪ੍ਰਿਆਸਿਤਾ ਵਿਚ ਕੰਮ ਕਰਨਗੇ ਅਤੇ ਰਿਹਾਇਸ਼ ਦੇ ਨਾਲ-ਨਾਲ ਉੱਥੇ ਰੁਜ਼ਗਾਰ ਦੇ ਮੌਕੇ ਵੀ ਪ੍ਰਾਪਤ ਕਰਨਗੇ।  ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਸਮਝੌਤਾ ਮੁਲਕ ਦੇ ਹੁਨਰ ਵਿਕਾਸ ਦੇ ਖੇਤਰ ਵਿਚ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਦਾ ਰਾਹ ਤਿਆਰ ਕਰਨ ਦੀ ਸੰਭਾਵਨਾ ਹੈ।  ਇਹ ਨੌਜਵਾਨ ਭਾਰਤ ‘ਚ ਵੀ ਸਕਿੱਲ ਇੰਡੀਆ ਪ੍ਰੋਗਰਾਮ ਤਹਿਤ ਸਿੱਖਿਅਤ ਕੀਤੇ ਜਾਣਗੇ ਤੇ ਜਾਪਾਨ ‘ਚ ਵੀ ਇਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।  ਮੰਤਰੀ ਮੰਡਲ ਨੇ ਵੋਕੇਸ਼ਨਲ ਸਿੱਖਿਆ ਅਤੇ ਸਿਖਲਾਈ ਦੇ ਖੇਤਰ ‘ਚ ਭਾਰਤ ਅਤੇ ਬੇਲਾਰੂਸ ਦਰਮਿਆਨ ਸਹਿਯੋਗ ਲਈ ਸਮਝੌਤੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ।