ਮਿਆਂਮਾਰ ‘ਚ ਫੌਜ ਦੀ ਸਖਤ ਕਾਰਵਾਈ ਦੇ ਚੱਲਦਿਆਂ ਰੋਹਿੰਗਿਆਂ ਮੁਸਲਮਾਨਾਂ ਦੀ ਘਰ ਵਾਪਸੀ ਦੀ ਉਮੀਦ ਟੁੱਟੀ: ਸੰਯੁਕਤ ਰਾਸ਼ਟਰ

ਮਿਆਂਮਾਰ ‘ਚ ਸੁਰੱਖਿਆ ਬਲਾਂ ਨੇ ਬਹੁਤ ਹੀ ਬੇਰਹਿਮੀ ਨਾਲ ਲਗਭਗ 5 ਲੱਖ ਰੋਹਿੰਗੀਆ ਮੁਸਲਮਾਨਾਂ ਨੂੰ  ਉੱਤਰੀ ਰਖੀਨੇ ਖੇਤਰ ‘ਚੋਂ ਹਿਜਰਤ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ ਅਤੇ ਉਹ ਵਾਪਿਸ ਨਾ ਆ ਸਕਣ ਇਸ ਲਈ ਉਨਾਂ ਦੀ ਸੰਪਤੀ, ਫਸਲਾਂ, ਘਰਾਂ ਨੂੰ ਅੱਗ ਲਗਾਈ ਜਾ ਰਹੀ ਹੈ ਤਾਂ ਜੋ ਉਨਾਂ ਦਾ ਬਸੇਰਾ ਕਾਇਮ ਨਾ ਰਹਿ ਸਕੇ।
ਸੰਯੁਕਤ ਰਾਸ਼ਟਰ ਮਨੁੱਖੀ ਅਧੀਕਾਰ ਕਮਿਸ਼ਨ ਨੇ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੇ ਪ੍ਰਮੁਖ ਜੋਤੀ ਸਾਂਗੇਰਾ ਨੇ ਮਿਆਂਮਾਰ ਦੀ ਕੂਟਨੀਤਕ ਸਲਾਹਕਾਰ ਆਂਗ ਸਾਨ ਸੂ ਕੀ ਨੂੰ ਇਸ ਹਿੰਸਾ ਨੂੰ ਰੋਕਜ਼ ਦੀ ਅਪੀਲ ਕੀਤੀ ਅਤੇ ਨਾਲ ਹੀ ਉਨਾਂ ਸ਼ੱਕ ਜਾਹਿਰ ਕੀਤਾ ਕਿ ਜੇਕਰ ਰੋਹਿੰਗਿਆਂ ਮੁਸਲਮਾਨ ਬਮਗਲਾਦੇਸ਼ ਤੋਂ ਵਾਪਿਸ ਆਪਣੇ ਘਰਾਂ ਨੂੰ ਆਉਂਦੇ ਹਨ ਤਾਂ ਉਨਾਂ ਨੂੰ ਬੰਦੀ ਬਣਾਇਆ ਜਾ ਸਕਦਾ। ਇਸ ਲਈ ਮਿਆਂਮਾਰ ਸਰਕਾਰ ਇਹ ਯਕੀਨੀ ਬਣਾਵੇ ਕਿ ਰੋਹਿੰਗਿਆਂ ਭਾਈਚਾਰੇ ਨਾਲ ਮੁੜ ਕੋਈ ਗਲਤ ਵਿਵਹਾਰ ਨਹੀਂ ਹੋਵੇਗਾ।