ਵੀਵੀਆਈਪੀ ਹੈਲੀਕਾਪਟਰ ਸੌਦਾ ਮਾਮਲਾ: ਸੀਬੀਆਈ ਨੇ 3 ਯੂਰਪੀ ਦਲਾਲਾਂ ਖ਼ਿਲਾਫ ਗ਼ੈਰ-ਜ਼ਮਾਨਤੀ ਵਾਰੰਟ ਕੀਤੇ ਜਾਰੀ 

ਇਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਆਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਸੌਦਾ ਮਾਮਲੇ ਦੇ ਸਬੰਧ ਵਿਚ ਤਿੰਨ ਯੂਰਪੀਨ ਦਲਾਲਾਂ ਦੇ ਖਿਲਾਫ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਬੀਤੇ ਦਿਨ ਅਦਾਲਤ ਨੇ ਭਾਰਤੀ ਹਵਾਈ ਫੌਜ ਦੇ ਸਾਬਕਾ ਮੁਖੀ ਐਸ.ਪੀ. ਤਿਆਗੀ ਸਮੇਤ ਹੋਰ ਮੁਲਜ਼ਮਾਂ ਨੂੰ ਸੰਮਨ ਵੀ ਭੇਜੇ ਸਨ।
ਸੀ.ਬੀ.ਆਈ. ਨੇ ਕਿਹਾ ਕਿ ਇਸ ਸਾਲ ਸਤੰਬਰ ਵਿੱਚ ਦਾਇਰ ਆਪਣੀ ਚਾਰਜਸ਼ੀਟ ਦੇ ਆਧਾਰ ‘ਤੇ ਮੁਲਜ਼ਮਾਂ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਅਤੇ ਸੰਮਨ ਜਾਰੀ ਕੀਤੇ ਗਏ ਸਨ। ਵਿਚੋਲਿਆਂ ਵਿਚ ਕਾਰਲੋ ਐੱਫ. ਗਰੋਸਾ, ਕ੍ਰਿਸ਼ਚੀਅਨ ਮਾਈਕਲ ਅਤੇ ਗੀਡੋ ਹਾਸ਼ਕੇ ਹਨ।