ਸਰਕਾਰ ਆਪਣੀ ਵਿੱਤੀ ਮਜ਼ਬੂਤੀ ਦੀ ਕਾਰਜ ਯੋਜਨਾ ‘ਤੇ ਕਰੇ ਧਿਆਨ ਕੇਂਦਰ: ਪੀਐਮ ਦੀ ਆਰਥਿਕ ਸਲਾਹਕਾਰ ਕੌਂਸਲ

ਬੀਤੇ ਦਿਨ ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੀ ਪਹਿਲੀ ਮੀਟਿੰਗ ਹੋਈ।ਇਸ ਬੈਠਕ ਦੌਰਾਨ ਆਰਥਿਕ ਵਿਕਾਸ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਨੂੰ ਹੋਰ ਮਜ਼ਬੂਤੀ ਦੇਣ ਸਮੇਤ ਹੋਰ ਕਈ ਅਹਿਮ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ।
ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਨੇ ਕਿਹਾ ਕਿ ਸਰਕਾਰ ਨੂੰ ਆਪਣੀ ਵਿੱਤੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਨਾਲ ਸੰਬੰਧਿਤ ਕਾਰਕਾਂ ‘ਤੇ ਧਿਆਨ ਕੇਂਦਰ ਕਰਨਾ ਚਾਹੀਦਾ ਹੈ। ਕੌਂਸਲ ਨੇ ਸੁਝਾਅ ਦਿੱਤਾ ਹੈ ਕਿ ਉਦਯੋਗ ਨੂੰ ਪ੍ਰੋਤਸ਼ਾਹਿਤ ਕਰਨ ਲਈ ਵਿੱਤੀ ਘਾਟਾ ਨਹੀਂ ਚੁੱਕਿਆ ਜਾ ਸਕਦਾ ਹੈ
ਮੀਟਿੰਗ ਦੇ ਬਾਅਦ ਦੇਬਰਾਏ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੌਾਸਲ ਨੇ 10 ਮੁੱਦਿਆਂ ‘ਤੇ ਚਰਚਾ ਕੀਤੀ ਅਤੇ ਆਉਣ ਵਾਲੇ ਮਹੀਨਿਆਂ ‘ਚ ਕੌਾਸਲ ਦੇ ਮੈਂਬਰ ਸਬੰਧਿਤ ਮੰਤਰਾਲਿਆਂ, ਸੂਬਿਆਂ, ਮਾਹਿਰਾਂ, ਸੰਸਥਾਵਾਂ, ਨਿੱਜੀ ਖੇਤਰ ਅਤੇ ਹੋਰਨਾਂ ਸਬੰਧਿਤ ਪੱਖਾਂ ਨਾਲ ਵਿਚਾਰ ਚਰਚਾ ਕਰਕੇ ਰਿਪੋਰਟ ਤਿਆਰ ਕਰਨਗੇ ।  ਕੌਂਸਲ ਦੀ ਅਗਲੀ ਮੀਟਿੰਗ ਨਵੰਬਰ ‘ਚ ਹੋਵੇਗੀ।