ਸੁਪਰੀਮ ਕੋਰਟ ਦਾ ਨਿੱਜਤਾ ਦਾ ਅਧਿਕਾਰ ‘ਤੇ ਦਿੱਤਾ ਫ਼ੈਸਲਾ ਆਧਾਰ ਦੀ ਰੱਖਿਆ ਕਰਦਾ ਹੈ: ਅਰੁਣ ਜੇਤਲੀ

ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਹਾਲ ‘ਚ ਹੀ ਮਾਣਯੋਗ ਅਦਾਲਤ ਵੱਲੋਂ ਨਿੱਜਤਾ ਦੇ ਅਧਿਕਾਰ ਸਬੰਧੀ ਦਿੱਤੇ ਗਏ ਫ਼ੈਸਲੇ ਕਾਰਨ ਆਧਾਰ ਨੂੰ ਇੱਕ ਤਰਾਂ ਨਾਲ ਰੱਖਿਆ ਦਾ ਦਾਇਰਾ ਮਿਿਲਆ ਹੈ।
ਕੋਲੰਬੀਆ ਯੂਨੀ. ‘ਚ ਇਕ ਸਵਾਲ ਦੇ ਜਵਾਬ ‘ਚ ਬੋਲਿਦਆਂ ਉਨਾਂ ਕਿਹਾ ਕਿ ਮੌਜੂਦਾ ਸਮੇਂ ਦੇ ਹਿਸਾਬ ਨਾਲ ਸੁਪਰੀਮ ਕੋਰਟ ਵੱਲੋਂ ਲਿਆ ਗਿਆ ਇਹ ਫ਼ੈਸਲਾ ਸੀ ਹੈ ਕਿਉਂਕਿ ਸਮੇਂ ਦੀ ਮੰਗ ਵੀ ਹੈ। ਉਨਾਂ ਕਿਹਾ ਕਿ ਕੁੱਝ ਜੱਜਾਂ ਨੇ ਵੀ ਨਿਜੱਤਾ ਦੇ ਅਧਿਕਾਰ ਦੇ ਅਪਵਾਦਾਂ ‘ਤੇ ਵਿਚਾਰ ਕੀਤੀ ਹੈ। ਜੱਜਾਂ ਅਨੁਸਾਰ ਪਹਿਲਾ ਅਪਵਾਦ ਕੌਮੀ ਸੁਰੱਖਿਆ, ਦੂਜਾ ਅਫਵਾਦ ਅਪਰਾਧ ਦਾ ਪਤਾ ਲਗਾਉਣਾ ਅਤੇ ਉਸ ਨੂੰ ਰੋਕਣਾ ਅਤੇ ਤੀਜਾ ਅਪਵਾਦ ਸਾਮਾਜਿਕ-ਆਰਥਿਕ ਲਾਭਾਂ ਦੀ ਵੰਡ ਕਰਨਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਆਧਾਰ ਦੀ ਰੱਖਿਆ ਲਈ ਤੀਜਾ ਅਪਵਾਦ ਢੁਕਵਾਂ ਹੈ।