ਅੱਜ ਚਾਚਾ ਨਹਿਰੂ ਦੇ 128ਵੇਂ ਜਨਮ ਦਿਨ ਮੌਕੇ ਦੇਸ਼ ਭਰ ‘ਚ ਦਿੱਤੀ ਜਾ ਰਹੀ ਹੈ ਸ਼ਰਧਾਜ਼ਲੀ

ਅੱਜ 14 ਨਵੰਬਰ ਜੋ ਕਿ ਬਾਲ ਦਿਵਸ ਵੱਜੋਂ ਵੀ ਮਨਾਇਆ ਜਾਂਦਾ ਹੈ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਦਾ ਮੌਕਾ ਹੁੰਦਾ ਹੈ। ਅੱਜ ਚਾਚਾ ਨਹਿਰੂ ਜੀ ਦੇ 128ਵੇਂ ਜਨਮ ਦਿਨ ਮੌਕੇ ਦੇਸ਼ ਭਰ ‘ਚ ਜਿੱਥੇ ਸਕੂਲਾਂ ਕਾਲਜਾਂ ‘ਚ ਬਾਲ ਦਿਵਸ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ ਉੱਥੇ ਹੀ ਪੂਰਾ ਰਾਸ਼ਟਰ ਉਨਾਂ ਨੂੰ ਨਿੱਘੀ ਸ਼ਰਧਾਜ਼ਲੀ ਵੀ ਦੇ ਰਿਹਾ ਹੈ। ਅੱਜ ਸਵੇਰੇ ਨਵੀਂ ਦਿੱਲੀ ‘ਚ ਉਨਾਂ ਦੀ ਸਮਾਧੀ ਸ਼ਾਂਤੀ ਵਾਨਾ ‘ਤੇ ਉਨਾਂ ਨੂੰ ਦੇਸ਼ ਦੇ ਉੱਘੇ ਸਿਆਸੀ ਲੀਡਰਾਂ ਅਤੇ ਮੋਹਤਬਰਾਂ ਨੇ ਸ਼ਰਧਾਜ਼ਲੀ ਦਿੱਤੀ।
ਪੀਐਮ ਮੋਦੀ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਨੂੰ ਸ਼ਰਧਾਜ਼ਲੀ ਦੇ ਫੁੱਲ ਭੇਟ ਕੀਤੇ। ਇਸ ਤੋਂ ਇਲਾਵਾ ਸਾਬਕਾ ਪੀਐਮ ਮਨਮੋਹਨ ਸਿੰਘ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵੀ ਪੰਡਿਤ ਨਹਿਰੂ ਦੀ ਸਮਾਧੀ ‘ਤੇ ਸ਼ਰਧਜ਼ਾਲੀ ਦਿੱਤੀ।