ਈਰਾਨ-ਈਰਾਕ ਸਰਹੱਦੀ ਖੇਤਰ ‘ਚ ਆਏ ਭੂਚਾਲ ਕਾਰਨ ਮ੍ਰਿਤਕਾਂ ਦੀ ਗਿਣਤੀ 450 ਨੂੰ ਟੱਪੀ

ਐਤਵਾਰ ਨੂੰ ਈਰਾਨ ਅਤੇ ਇਰਾਕ ਸਰਹੱਦੀ ਖੇਤਰ ‘ਚ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਮਰਨ ਵਾਲਿਆ ਦੀ ਗਿਣਤੀ ਵਾਧਾ ਹੋ ਰਿਹਾ ਹੈ। ਹੁਣ ਇਹ ਗਿਣਤੀ 450 ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਹਜ਼ਾਰਾਂ ਹੀ ਲੋਕ ਜ਼ਖਮੀ ਵੀ ਹੋਏ ਹਨ। ਭੂਚਾਲ ਦੀ ਮਾਰ ਹੇਠ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ ਹਨ। ਆਮ ਜਨ ਜੀਵਨ ਬਹੁਤ ਪ੍ਰਭਾਵਿਤ ਹੋ ਰਿਹਾ ਹੈ।
ਈਰਾਨ ਦੀ ਸੰਕਟਕਾਲੀਨ ਮੈਡੀਕਲ ਸੇਵਾਵਾਂ ਦੇ ਮੁੱਖੀ ਨੇ ਕਿਹਾ ਕਿ ਕਰਮਨਸ਼ਾਹ ਖੇਤਰ ਜੋ ਕਿ ਈਰਾਨ ਅਤੇ ਇਰਾਕ ਵਿਚਾਲੇ ਅੰਤਿਮ ਸਰਹੱਦੀ ਪ੍ਰਾਂਤ ਹੈ ਉਸ ‘ਚ ਬਚਾਅ ਕਾਰਜ ਜ਼ੋਰਾਂ ‘ਤੇ ਚੱਲ ਰਹੇ ਹਨ।
ਸਰਕਾਰੀ ਟੀ.ਵੀ. ਨੇ ਦੱਸਿਆ ਕਿ ਹਜ਼ਾਰਾਂ ਹੀ ਪੀੜ੍ਹਤ ਲੋਕਾਂ ਨੇ ਕੈਂਪਾਂ ‘ਚ ਸ਼ਰਨ ਲਈ ਹੈ ਅਤੇ ਸੈਂਕੜਿਆਂ ਹੀ ਲੋਕਾਂ ਨੇ ਦੂਜੀ ਰਾਤ ਵੀ ਖੁੱਲੇ ਆਸਮਾਨ ਹੇਠ ਕੱਟੀ।
ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਅੱਜ ਭੂਚਾਲ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ। ਸੰਯੁਕਤ ਰਾਸ਼ਟਰ ਸਕੱਤਰ ਜਨਰਲ ਗੁੱਟਰਸ ਨੇ ਮਰਨ ਵਾਲਿਆ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਹੋਰ ਨੁਕਸਾਨ ‘ਤੇ ਵੀ ਚਿੰਤਾ ਜਾਹਿਰ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭੂਚਾਲ ਦੀ ਮਾਰ ਹੇਠ ਆਏ ਲੋਕਾਂ ਨਾਲ ਸਹਾਨੂਭੂਤੀ ਵਿਖਾਈ।