ਜੰਮੂ-ਕਸ਼ਮੀਰ: ਹੰਦਵਾੜਾ ਕਸਬੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ 2 ਦਹਿਸ਼ਤਗਰਦ ਹਲਾਕ

ਜੰਮੂ-ਕਸ਼ਮੀਰ ‘ਚ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ੍ਹ ਦੇ ਹਮਦਵਾੜਾ ਇਲਾਕੇ ਦੇ ਜ਼ਚੱਲਦਾਰਾ ਖੇਤਰ ‘ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ‘ਚ ਦੋ ਅਣਪਛਾਤੇ ਅੱਤਵਾਦੀ ਮਾਰੇ ਗਏ।
ਇੱਕ ਸੀਨੀਆਰ ਪੁਲਿਸ ਅਧਿਕਾਰੀ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਦਹਿਸ਼ਤਗਰਦਾਂ ਵੱਲੋਂ ਜ਼ਚੱਲਦਾਰਾ ਖੇਤਰ ‘ਚ ਚੈੱਕ ਪੋਸਟ ਪਾਰਟੀ ‘ਤੇ ਹਮਲਾ ਕਰਨ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਸ ਕਾਰਵਾਈ ਦਾ ਢੁਕਵਾਂ ਜਵਾਬ ਦਿੱਤਾ। ਦੋਵਾਂ ਪਾਸਿਆਂ ਤੋਂ ਗੋਲਾਬਾਰੀ ਹੋਈ ਅਤੇ ਇਸ ਦੌਰਾਨ ਦੋ ਅਣਪਛਾਤੇ ਅੱਤਵਾਦੀ ਢੇਰ ਹੋ ਗਏ।
ਮਾਰੇ ਗਏ ਦਹਿਸ਼ਤਗਰਦਾਂ ਦੀ ਪਛਾਣ ਕੀਤੀ ਜਾ ਰਹੀ ਹੈ।