ਪੀਐਮ ਮੋਦੀ ਨੇ ਆਸਟ੍ਰੇਲੀਆ ਦੇ ਆਪਣੇ ਹਮਰੁਤਬਾ ਨਾਲ ਕੀਤੀ ਦੁਵੱਲੀ ਗੱਲਬਾਤ; 12ਵੇਂ ਪੂਰਬੀ ਏਸ਼ੀਆ ਸੰਮੇਲਨ ਅਤੇ 15ਵੇਂ ਆਸੀਆਨ-ਭਾਰਤ ਸੰਮੇਲਨ ‘ਚ ਅੱਜ ਕਰਨਗੇ ਸ਼ਿਰਕਤ

ਫਿਲੀਪਾਈਨਜ਼ ਦੀ ਰਾਜਧਾਨੀ ਮਨੀਲਾ ਵਿਖੇ ਆਸੀਆਨ ਸੰਮੇਲਨ ਚੱਲ ਰਿਹਾ ਹੈ ਅਤੇ ਸੰਮੇਲਨ ਤੋਂ ਪਰੇ ਪੀਐਮ ਮੋਦੀ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨਾਲ ਉੱਚ-ਪੱਧਰੀ ਦੁਵੱਲੀਆਂ ਬੈਠਕਾਂ ਵੀ ਕਰ ਰਹੇ ਹਨ । ਇਸੇ ਹੀ ਲੜੀ ਤਹਿਤ ਅੱਜ ਸਵੇਰੇ ਪੀਐਮ ਮੋਦੀ ਨੇ ਆਸਟ੍ਰੇਲੀਆ ਦੇ ਪੀਐਮ ਮੈਲਕਮ ਟਰਨਬੁੱਲ ਨਾਲ ਦੁਵੱਲੀ ਬੈਠਕ ਕੀਤੀ।ਇਸ ਸੰਖੇਪ ਮੀਟਿੰਗ ‘ਚ ਦੋਨਾਂ ਧਿਰਾਂ ਨੇ ਦੁਵੱਲੇ , ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਸਮੇਤ ਆਪਸੀ ਹਿੱਤਾਂ ਦੇ ਮੁੱਦਿਆਂ ‘ਤੇ ਵੀ ਵਿਚਾਰ ਵਟਾਂਦਰਾ ਕੀਤਾ। ਇਸਦੇ ਨਾਲ ਹੀ ਦੋਵਾਂ ਆਗੂਆਂ ਨੇ ਖੇਤਰਾਂ ਦੇ ਵਿਸ਼ਾਲ ਪੱਧਰ ‘ਤੇ ਸਹਿਯੋਗ ਨੂੰ ਹੋਰ ਹੁਲਾਰਾ ਦੇਣ ਦੀ ਸੰਭਾਵਨਾਵਾਂ ਦੀ ਵੀ ਚਰਚਾ ਕੀਤੀ।
ਪੀਐਮ ਮੋਦੀ ਨੇ ਵੀਅਤਨਾਮ ਦੇ ਪੀਐਮ ਨਗੂਏਨ ਜ਼ੁਆਨ ਫੁਕ ਅਤੇ ਜਾਪਾਨ ਦੇ ਪੀਐਮ ਸ਼ਿੰਜੋ ਅਬੇ ਨਾਲ ਵੀ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਮੋਦੀ ਅੱਜ ਮਨੀਲਾ ‘ਚ 12ਵੇਂ ਪੂਰਬੀ ਏਸ਼ੀਆ ਸੰਮੇਲਨ ਅਤੇ 15ਵੇਂ ਆਸੀਆਨ-ਭਾਰਤ ਸੰਮੇਲਨ ‘ਚ ਹਿੱਸਾ ਲੈਣਗੇ।