ਭਾਰਤ ਅਤੇ ਫਿਲੀਪਾਈਨਜ਼ ਨੇ ਰੱਖਿਆ ਸਹਿਯੋਗ ਅਤੇ ਖੇਤੀਬਾੜੀ ਖੇਤਰਾਂ ਸਮੇਤ ਹੋਰ ਕਈ ਖੇਤਰਾਂ ‘ਚ ਕੀਤੇ  ਚਾਰ ਸਮਝੌਤੇ ਸਹਿਬੱਧ

ਭਾਰਤ ਅਤੇ ਫਿਲੀਪਾਈਨਜ਼ ਨੇ ਵੱਖ-ਵੱਖ ਖੇਤਰਾਂ ‘ਚ ਚਾਰ ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ।ਰੱਖਿਆ ਸਹਿਯੋਗ ਅਤੇ ਲੋਜਿਸਟਿਕ ਖੇਤੀਬਾੜੀ, ਮਾਇਕਰੋ,ਮੀਡੀਅਮ ਅਤੇ ਛੋਟੇ ਐਂਟਰਪ੍ਰਾਈਜ਼ਜ਼-ਐਮ.ਐਸ.ਐਮ.ਈ. ਅਤੇ ਵਿਸ਼ਵ ਮਾਮਲਿਆਂ ਦੀ ਭਾਰਤੀ ਕੌਂਸਲ ਅਤੇ ਫਿਲੀਪਾਈਨਜ਼ ਵਿਦੇਸ਼ੀ ਸੇਵਾ ਸੰਸਥਾ ਵਿਚਾਲੇ ਨਜ਼ਦੀਕੀ ਸਬੰਧ ਕਾਇਮ ਕਰਨ ਲਈ ਇਹ ਸਮਝੌਤੇ ਸਹਿਬੱਧ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਿਲੀਪਾਈਨਜ਼ ਦੇ ਰਾਸ਼ਟਰਪਤੀ ਰੋਡਰਿਗੋ ਦੁੱਤਰੇਤ ਨੇ ਦੁਵੱਲੀ ਬੈਠਕ ‘ਚ ਅੱਤਵਾਦ ਦੇ ਖੇਤਰਾਂ ‘ਚ ਦੁਵੱਲੇ ਸਹਿਯੋਗ ਅਤੇ ਵਪਾਰ ਤੇ ਨਿਵੇਸ਼ ਨੂੰ ਹੁਲਾਰਾ ਦੇਣ ਲਈ ਆਪਸੀ ਸਹਿਮਤੀ ਦਾ ਪ੍ਰਗਟਾਵਾ ਕੀਤਾ।
ਆਕਾਸ਼ਵਾਣੀ ਦੇ ਪੱਤਰਕਾਰ ਦੀ ਰਿਪੋਰਟ ਅਨੁਸਾਰ ਪੀਐਮ ਮੋਦੀ ਵੱਲੋਂ ਫਿਲੀਪੀਅਨਜ਼ ਦਾ ਦੌਰਾ ਦੁਵੱਲੇ ਸਬੰਧਾਂ ਦੇ ਹਿੱਸੇ ਵੱਜੋ 36 ਸਾਲਾਂ ਬਾਅਦ ਹੋਇਆ ਹੈ