ਮਕਬੂਜਾ ਕਸ਼ਮੀਰ ਦੇ ਲੋਕਾਂ ਨੂੰ ਪਾਕਿਸਤਾਨ ਆਜ਼ਾਦੀ ਦੇਵੇ: ਭਾਰਤ

ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਮਕਬੂਜਾ ਕਸ਼ਮੀਰ ਦੇ ਲੋਕਾਂ ਨੂੰ ਆਜ਼ਾਦੀ ਦੇਣੀ ਚਾਹੀਦੀ ਹੈ। ਭਾਰਤ ਨੇ ਸੋਮਵਾਰ ਨੂੰ ਜਨੇਵਾ ‘ਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਅੱਗੇ ਪਾਕਿਸਤਾਨ ਲਈ ਤੀਜੇ ਯੂਨੀਵਰਸਲ ਪ੍ਰੀਓਡਿਕ ਸਮੀਖਿਆ ਲਈ ਸਿਫਾਰਸ਼ਾ ਪੇਸ਼ ਕੀਤੀਆਂ ਹਨ।
ਭਾਰਤ ਨੇ ਆਪਣੀ ਸਿਫਾਰਸ਼ ‘ਚ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਮਕਬੂਜਾ ਕਸ਼ਮੀਰ ‘ਚ ਆਪਣੀ ਗ਼ੈਰਕਾਨੂੰਨੀ ਅਤੇ ਜ਼ਬਰਦਸਤੀ ਦੀਆਂ ਕਾਰਵਾਈਆਂ ਨੂੰ ਬੰਦ ਕਰਕੇ ਉੱਥੇ ਦੇ ਲੋਕਾਂ ਨੂੰ ਆਜ਼ਾਦ ਹਵਾ ‘ਚ ਸਾਹ ਲੈਣ ਦੇਵੇ।
ਇਸ ਤੋਂ ਇਲਾਵਾ ਭਾਰਤ ਨੇ ਸਿਫਾਰਸ਼ ਕੀਤੀ ਹੈ ਕਿ ਪਾਕਿਸਤਾਨ ਵਿਸ਼ੇਸ਼ ਅੱਤਵਾਦ ਜ਼ੋਨ, ਸੁਰੱਖਿਅਤ ਪਨਾਹਗਾਹਾਂ ਨੂੰ ਨਸ਼ਟ ਕਰੇ ਅਤੇ ਵਿੱਤੀ ਮਦਦ ਨੂੰ ਬੰਦ ਕਰੇ।
ਭਾਰਤ ਨੇ ਸਿੰਧ, ਬਲੋਚਿਸਤਾਨ ਅਤੇ ਖੇਬਰ ਖੇਤਰਾਂ ‘ਚ ਨਜਾਇਜ਼ ਅਲੋਚਨਾ ਅਤੇ ਸਿਆਸੀ ਅਸਥਿਰਤਾ ਨੂੰ ਰੋਕਣ ਦੀ ਸਿਫਾਰਸ਼ ਵੀ ਕੀਤੀ ਹੈ।ਪਾਕਿ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਪੱਤਰਕਾਰਾਂ ਅਤੇ ਕਾਰਕੁੰਨਾਂ ‘ਤੇ ਕੀਤੇ ਜਾ ਰਹੇ ਤਸ਼ੱਦਦ ਅਤੇ ਗ਼ੈਰ ਕਾਨੂੰਨੀ ਕਤਲ ‘ਤੇ ਰੋਕ ਲਗਾਉਣ ਲਈ ਵੀ ਕਿਹਾ ਹੈ।
ਯੂ.ਪੀ.ਆਰ. ਇੱਕ ਵਿਲੱਖਣ ਪ੍ਰਕ੍ਰਿਆ ਹੈ ਜਿਸ ‘ਚ ਸੰਯੁਕਤ ਰਾਸਟਰ ਦੇ ਸਾਰੇ ਮੈਂਬਰ ਦੇਸ਼ਾਂ ਦੇ ਮਨੁੱਖੀ ਅਧਿਕਾਰ ਰਿਕਾਰਡ ਦੀ ਸਮੀਖਿਆ ਕੀਤੀ ਜਾਂਦੀ ਹੈ।