ਯੂਨੇਸਕੋ ਦੇ ਨਵੇਂ ਮੁੱਖੀ ਨੇ ਅਮਰੀਕਾ ਦੇ ਸੰਯੂਕਤ ਰਾਸ਼ਟਰ ਸੱਭਿਆਚਾਰਕ ਸੰਸਥਾਂ ਤੋਂ ਬਾਹਰ ਹੋਣ ਦੇ ਫ਼ੈਸਲੇ ਨੂੰ ਕੀਤਾ ਇੱਕ ਪਾਸੇ, ਕਿਹਾ ਅਮਰੀਕਾ ਤੋਂ ਬਿਨਾ ਵੀ ਸੰਸਥਾਂ ਦਾ ਹੈ ਆਪਣਾ ਅਕਸ

ਯੂਨੇਸਕੋ ਦੇ ਨਵੇਂ ਮੁੱਖੀ ਨੇ ਸੰਯੁਕਤ ਰਾਸ਼ਟਰ ਸੱਭਿਆਚਾਰਕ ਸੰਸਥਾਂ ਤੋਂ ਬਾਹਰ ਹੋਣ ਦੇ ਅਮਰੀਕਾ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ। ਉਨਾਂ ਕਿਹਾ ਕਿ ਸੰਸਥਾਂ ਵਾਸ਼ਿਗੰਟਨ ਦੀ ਗੈਰ ਹਾਜ਼ਰੀ ‘ਚ ਪਿਛਲੇ ਲੰਬੇ ਸਮੇਂ ਤੋਂ ਵੀ ਆਪਣਾ ਕੰਮ ਠੀਕ ਢੰਗ ਨਾਲ ਕਰ ਰਿਹਾ ਹੈ। ਯੂਨੇਸਕੋ ਦੇ ਨਵੇਂ ਚੁਣੇ ਗਏ ਮੁੱਖੀ ਔਡਰੇ ਅਜ਼ੌਲੇੲ ਜੋ ਕਿ ਫਰਾਂਸ ਦੇ ਸਾਬਕਾ ਸੱ ਭਿਆਚਾਰਕ ਮੰਤਰੀ ਹਨ ਨੇ ਕਿਹਾ ਕਿ ਅਮਰੀਕਾ ਸੰਸਥਾਂ ਦੀ ਸ਼ੁਰੂਆਤ ਜਾਂ ਫਿਰ ਅੰਤ ਨਹੀਂ ਹੈ। ਇਸ ਤੋਂ ਬਿਨਾਂ ਵੀ ਸੰਸਥਾਂ ਦਾ ਆਪਣਾ ਰੁਤਬਾ ਹੈ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਅਮਰੀਨਾ ਅਤੇ ਇਜ਼ਰਾਈਲ ਨੇ ਯੂਨੇਸਕੋ ‘ਤੇ ਇਜ਼ਾਰਈਲ ਵਿਰੋਧੀ ਪੱਖਪਾਤ ਦੇ ਦੋਸ਼ ਆਇਦ ਕਰਕੇ ਇਸ ਸੰਸਥਾ ਨੂੰ ਛੱਡਣ ਦਾ ਫ਼ੈਸਲਾ ਕੀਤਾ ਸੀ। ਸ੍ਰੀ ਅਜ਼ੌਲੋਏ ਜੋ ਕਿ ਆਪਣੇ ਅਹੁਦੇ ਦੀ ਅੱਜ ਸਹੁੰ ਚੁੱਕਣਗੇ ਉਨਾਂ ਕਿਹਾ ਕਿ ਅਮਰੀਕਾ ਦਾ ਫ਼ੈਸਲੇ ਤੋਂ ਕੋਈ ਹੈਰਾਨੀ ਨਹੀਂ ਹੈ।