ਰੋਹਿੰਗਿਆ ਸੰਕਟ ਮਾਮਲੇ ‘ਚ ਟਿਲਰਸਨ ਨੇ ਮਿਆਂਮਾਰ ਨੂੰ ਦਿੱਤੀ ਚਿਤਾਵਨੀ

ਮਿਆਂਮਾਰ ‘ਚ ਰੋਹਿੰਗਿਆ ਮੁਸਲਮਾਨਾ ਪ੍ਰਤੀ ਨਕਸਲੀ ਅੱਤਿਆਚਾਰ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਨੇ ਮਿਆਂਮਾਰ ਫੌਜ ‘ਤੇ ਦਬਾਅ ਪਾ ਰਿਹਾ ਹੈ ਕਿ ਉਹ ਸਰਕਾਰ ਵੱਲੋਂ ਦਰਕਿਨਾਰ ਕੀਤੇ ਜਾ ਰਹੇ ਰੋਹਿੰਗਿਆ ਨਾਗਰਿਕਾਂ ਦੀ ਭਲਾਈ ਲਈ ਪਹਿਲ ਕਰੇ।
ਜਿਵੇਂ ਕਿ ਅਮਰੀਕਾ ਇਸ ਖੇਤਰ ‘ਚ ਬਹੁਤ ਸਰਗਰਮ ਹੈ ਅਤੇ ਪਿਛਲੇ ਕੁੱਝ ਹਫ਼ਤਿਆਂ ‘ਚ ਅਮਰੀਕਾ ਦੇ ਕਈ ਵਫ਼ਦਾਂ ਵੱਲੋਂ ਇੱਥੋਂ ਦਾ ਦੌਰਾ ਵੀ ਕੀਤਾ ਗਿਆ ਹੈ। ਇਸ ਸਿਲਸਿਲੇ ‘ਚ ਅਮਰੀਕੀ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਬੁੱਧਵਾਰ ਨੂੰ ਮਿਆਂਮਾਰ ਜਾਣ ਦਾ ਫ਼ੈਸਲਾ ਕੀਤਾ ਹੈ। ਇਸ ਫੇਰੀ ਦੌਰਾਨ ਉਹ ਦੇਸ਼ ਦੇ ਸਿਆਸੀ ਆਗੂਆਂ, ਸਿਆਸੀ ਸਲਾਹਕਾਰ ਸੂ ਕੀ ਅਤੇ ਫੌਜ ਮੁੱਖੀ ਜਨਰਲ ਮਿਨ ਆਂਗ ਨਾਲ ਮੁਲਾਕਾਤ ਕਰਨਗੇ।