ਵਿਦੇਸ਼ੀ ਸੈਲਾਨੀਆਂ ਦੀ ਆਮਦ 18.1% ਵਧੀ 

ਪਿਛਲੇ ਸਾਲ ਦੇ ਇਸੇ ਅਰਸੇ ਦੇ ਮੁਕਾਬਲੇ, ਇਸ ਸਾਲ ਅਕਤੂਬਰ ਵਿਚ ਵਿਦੇਸ਼ੀ ਸੈਲਾਨੀਆਂ ਦੀ ਆਬਾਦੀ 18.1 ਫੀਸਦੀ  ਵਧੀ ਹੈ. ਸੈਰ ਸਪਾਟਾ ਮੰਤਰਾਲੇ ਦੇ ਮੁਤਾਬਕ, ਪਿਛਲੇ ਮਹੀਨੇ ਭਾਰਤ ਵਿਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 8.76 ਲੱਖ ਸੀ ਜਦੋਂ ਕਿ ਅਕਤੂਬਰ 2016 ਵਿਚ ਇਹ 7.42 ਲੱਖ ਸੀ।
ਜ਼ਿਆਦਾਤਰ ਸੈਲਾਨੀ ਬੰਗਲਾਦੇਸ਼ ਤੋਂ ਆਏ ਹਨ ਅਤੇ ਇਸ ਤੋਂ ਬਾਅਦ ਅਮਰੀਕਾ, ਯੂ.ਕੇ., ਸ੍ਰੀਲੰਕਾ, ਕੈਨੇਡਾ ਅਤੇ ਜਰਮਨੀ ਤੋਂ ਆਏ ਹਨ।
ਮੰਤਰਾਲੇ ਨੇ ਕਿਹਾ ਕਿ ਇਸ ਸਾਲ ਅਕਤੂਬਰ ਵਿਚ ਈ-ਟੂਰਿਸਟ ਵੀਜ਼ਾ ਦੇ ਆਧਾਰ ‘ਤੇ 1.76 ਲੱਖ ਵਿਦੇਸ਼ੀ ਸੈਲਾਨੀਆਂ ਦੀ ਆਮਦ ਹੋਈ ਹੈ ਜੋ ਪਿਛਲੇ ਸਾਲ ਇਸੇ ਅਰਸੇ ਦੌਰਾਨ ਇਕ ਲੱਖ ਦੇ ਮੁਕਾਬਲੇ 67.3 ਫੀਸਦੀ ਸੀ।