10ਵਾਂ ਦੱਖਣੀ ਏਸ਼ੀਆ ਆਰਥਿਕ ਸੰਮੇਲਨ ਅੱਜ ਕਾਠਮੰਡੂ ‘ਚ ਹੋਵੇਗਾ ਸ਼ੁਰੂ

10ਵਾਂ ਦੱਖਣੀ ਏਸ਼ੀਆ ਆਰਥਿਕ ਸੰਮੇਲਨ ਅੱਜ ਕਾਠਮੰਡੂ ‘ਚ ਸੁਰੂ ਹੋਣ ਜਾ ਰਿਹਾ ਹੈ। 3 ਦਿਨਾਂ ਤੱਕ ਚੱਲਣ ਵਾਲੇ ਇਸ ਸਮੇਲਨ ਦਾ ਇਸ ਸਾਲ ਦਾ ਵਿਸ਼ਾ- “Deepening Economic Integration for Inclusive and Sustainable Development in South Asia” ਹੈ।
ਇਸ ਸੰਮੇਲਨ ਦਾ ਆਯੋਜਨ ਨੈਸ਼ਨਲ ਯੋਜਨਾ ਕਮਿਸ਼ਨ ਅਤੇ ਨੇਪਾਲ ਦੇ ਵਣਜ ਮੰਤਰਾਲੇ ਅਤੇ ਦੱਖਣੀ ਏਸ਼ੀਆ ਵਪਾਰ, ਆਰਥ ਸ਼ਾਸਤਰ ਅਤੇ ਵਾਤਾਵਰਣ, ਨੇਪਾਲ ਵੱਲੋਂ ਕੀਤਾ ਗਿਆ ਹੈ।
ਨੇਪਾਲ ਦੇ ਕੌਮੀ ਯੋਜਨਾ ਕਮਿਸ਼ਨ ਦੇ ਵਾਈਸ ਚੇਅਰਮੈਨ ਡਾ. ਸਵਰਨਿਮ ਵਗਲੇ ਨੇ ਮੀਡੀਆ ਨੂੰ ਦੱਸਿਆ ਕਿ ਇਸ ਸੰਮੇਲਨ ਦਾ ਮੁੱਖ ਉਦੇਸ਼ ਦੱਖਣੀ ਏਸ਼ੀਆ ਦਾ ਵਿਕਾਸ ਹੈ।
ਉਨਾਂ ਕਿਹਾ ਕਿ ਇਸ ਸਿਖਰ ਸੰਮੇਲਨ ‘ਚ ਮੰਤਰੀ, ਸੰਸਦ ਮੈਂਬਰ, ਸਾਬਕਾ ਸੰਸਦ ਮੈਂਬਰ, ਰਾਜਦੂਤ, ਸਰਕਾਰੀ ਅਧਿਕਾਰੀ, ਖੋਜਕਰਤਾ ਅਤੇ ਉੱਘੇ ਮਾਹਿਰ ਅਤੇ ਚਿੰਤਕਾਂ ਸਮੇਤ 200 ਤੋਂ ਵੀ ਵੱਧ ਭਾਗੀਦਾਰ ਹਿੱਸਾ ਲੈਣਗੇ।