37ਵਾਂ ਭਾਰਤ ਕੌਮਾਂਤਰੀ ਵਪਾਰ ਮੇਲਾ ਅੱਜ ਨਵੀਂ ਦਿੱਲੀ ‘ਚ ਹੋਵੇਗਾ ਸ਼ੁਰੂ

37ਵਾਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲਾ ਅੱਜ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ‘ਚ ਸ਼ੁਰੂ ਹੋਵੇਗਾ। 14 ਦਿਨਾਂ ਤੱਕ ਚੱਲਣ ਵਾਲੇ ਇਸ ਸਾਲਾਨਾ ਮੇਲੇ ਦਾ ਆਯੋਜਨ ਭਾਰਤ ਵਪਾਰ ਪ੍ਰਮੋਸ਼ਨ ਸੰਗਠਨ ਵੱਲੋਂ ਕੀਤਾ ਜਾ ਰਿਹਾ ਹੈ। ਇਸ ਮੇਲੇ ਦਾ ਉਦਘਾਟਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕਰਨਗੇ।
ਇਸ ਸਾਲ ਮੇਲੇ ਦਾ ਵਿਸ਼ਾ ਹੈ- ‘ ਸਟਾਰਟਅਪ ਇੰਡੀਆ ਸਟੈਂਡਅਪ ਇੰਡੀਆ’।ਵੀਅਤਨਾਮ ਸਹਿਭਾਗੀ ਦੇਸ਼ ਹੈ ਜਦਕਿ ਕਿਰਗੀਸਤਾਨ ਕੇਂਦਰਿਤ ਮੁਲਕ ਹੈ। ਝਾਰਖੰਡ ਇਸ ਪ੍ਰੋਗਰਾਮ ‘ਚ ਸਹਿਭਾਗੀ ਰਾਜ ਵੱਜੋਂ ਸ਼ਿਰਕਤ ਕਰ ਰਿਹਾ ਹੈ।
22 ਮੁਲਕਾਂ ਦੇ ਤਕਰੀਬਨ 7 ਹਜ਼ਾਰ ਭਾਗੀਦਾਰ ਇਲੈਕਟ੍ਰੋਨਿਕ ਤੋਂ ਟੈਕਸਟਾਈਲ ਸਬੰਧੀ ਵਸਤਾਂ ਨੂੰ ਪੇਸ਼ ਕਰਨਗੇ।