ਕੌਮੀ ਰਾਜਧਾਨੀ ‘ਚ ਹਵਾ ਗੁਣਵੱਤਾ ‘ਚ ਇੱਕ ਵਾਰ ਫਿਰ ਨਿਘਾਰ

ਦਿੱਲੀ ‘ਚ ਹਵਾ ਦੀ ਗੁਚਵੱਤਾ ਇੱਕ ਵਾਰ ਫਿਰ ਵਿਗੜ ਗਈ ਹੈ ਅਤੇ ਬਹੁਤ ਹੀ ਮਾੜੀ ਸ਼੍ਰੇਣੀ ‘ਚ ਦਾਖਲ ਹੋ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਪਰਟੀਕੂਲੇਟ ਮੈਟਰ 10 ਪ੍ਰਦੂਸ਼ਿਤ ਪੱਧਰ ‘ਤੇ 337 ਮਾਇਕਰੋ ਗ੍ਰਾਮ ਪ੍ਰਤੀ ਕਿਊਬਿਕ ਮੀਟਰ ਪਾਇਆ ਗਿਆ ਹੈ।
ਆਕਾਸ਼ਵਾਣੀ ਨਾਲ ਗੱਲ ਕਰਦਿਆਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਧੀਕ ਨਿਦੇਸ਼ਕ ਜਨਰਲ ਡਾ. ਡੀ.ਸ਼ਾਹ ਨੇ ਦੱਸਿਆ ਕਿ ਮੌਸਮੀ ਕਾਰਕਾਂ ਦੇ ਸੁਮੇਲ ਨਾਲ ਇਸ ਵਾਰ ਸਥਿਤੀ ‘ਚ ਨਿਘਾਰ ਵੇਖਣ ਨੂੰ ਮਿਲ ਰਿਹਾ ਹੈ।
ਇਸ ਦੌਰਾਨ ਨੈਸ਼ਨਲ ਗ੍ਰੀਨ ਟ੍ਰਿਿਬਊਨਲ ਨੇ ਦਿੱਲੀ ਸਰਕਾਰ ‘ਤੇ ਭਾਰੀ ਦਬਾਅ ਪਾ ਕੇ ਕਿਹਾ ਹੈ ਕਿ ਕਿਉਂ ਉਸ ਵੱਲੋਂ ਇਸ ਸਥਿਤੀ ਨਾਲ ਨਜਿੱਠਣ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ।