ਚਾਬਹਾਰ ਬੰਦਰਗਾਹ ਦੇ ਪਹਿਲੇ ਪੜਾਅ ਦਾ ਹੋਇਆ ਉਦਘਾਟਨ

ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਐਤਵਾਰ ਨੂੰ ਚਾਬਹਾਰ ਬੰਦਰਗਾਹ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਬੰਦਰਗਾਹ ਦੇ ਇਸ ਪਹਿਲੇ ਪੜਾਅ ਨੂੰ ‘ਸ਼ਾਹਿਦ ਬਹੇਸ਼ਤੀ’ ਬੰਦਰਗਾਹ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਜੋ ਕਿ ਦੱਖਣ-ਪੂਰਬੀ ਈਰਾਨ ‘ਚ ਸਥਿਤ ਹੈ। ਬੰਦਰਗਾਹ ਦੇ ਉਦਘਾਟਨ ਤੋਂ ਇੱਕ ਦਿਨ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਪਣੀ ਰੂਸ ਯਾਤਰਾ ਤੋਂ ਪਰਤਦਿਆਂ ਤਹਿਰਾਨ ਦਾ ਦੌਰਾ ਕੀਤਾ ਜੋ ਕਿ ਉਨਾਂ ਦੀ ਯਾਤਰਤ ਦਾ ਹਿੱਸਾ ਨਹੀਂ ਸੀ। ਸ੍ਰੀਮਤੀ ਸਵਰਾਜ ਸੋਚੀ ‘ਚ ਸ਼ੰਘਾਈ ਸਹਿਕਾਰਤਾ ਸੰਗਠਨ ਦੀ ਬੈਠਕ ‘ਚ ਸ਼ਿਰਕਤ ਕਰਨ ਲਈ ਗਏ ਸਨ। ਆਪਣੀ ਇਸ ਘੱਟ ਸਾਮੇਂ ਵਾਲੀ ਫੇਰੀ ਦੌਰਾਨ ਉਨਾਂ ਨੇ ਆਪਣੇ ਅਫ਼ਗਾਨੀ ਹਮਰੁਤਬਾ ਜਾਵੇਦ ਜ਼ਾਰਿਫ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਦੇ ਦੁਵੱਲੇ ਮੁੱਦਿਆਂ ਸਬੰਧੀ ਵਿਚਾਰ ਚਰਚਾ ਕੀਤੀ।
ਇਸ ਉਦਘਾਟਨੀ ਸਮਾਗਮ ‘ਚ ਭਾਰਤ , ਅਫ਼ਗਾਨਿਸਤਾਨ ਅਤੇ ਖੇਤਰ ਦੇ ਹੋਰਨਾਂ ਦੇਸ਼ਾਂ ਦੇ ਪ੍ਰਤੀਨਿਧੀਆਂ , ਕੂਟਨੀਤਕਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਭਾਰਤ ਪੱਖ ਦੀ ਨੁਮਾਇੰਦਗੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਤੇ ਸ਼ਿਿਪੰਗ ਮੰਤਰੀ ਰਾਧਾਕ੍ਰਿਸ਼ਨਨ ਨੇ ਕੀਤੀ।
ਚਾਰਬਹਾਰ ਬੰਦਰਗਾਹ ਦੇ ਵਿਕਾਸ ਲਈ ਪ੍ਰਸਤਾਵਿਤ ਚਾਰ ਪੜਾਵਾਂ ‘ਚੋਂ ਇਹ ਪਹਿਲਾ ਪੜਾਅ ਹੈ। ਦੂਜਾ ਪੜਾਅ ਭਾਰਤ ਵੱਲੋਂ ਵਿਕਸਿਤ ਕੀਤਾ ਜਾ ਰਿਹਾ ਹੈ। ਭਾਰਤ ਚਾਬਹਾਰ ਬੰਦਰਗਾਹ ‘ਤੇ 2 ਟਰਮਿਨਲ ਅਤੇ 5 ਬਰਥ ਬਣਾਉਣ ਲਈ ਸਹਿਮਤ ਹੋਇਆ ਹੈ। ਜਿਸ ‘ਚ 85 ਮਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਸ਼ਾਮਿਲ ਹੈ। ਇਸ ਤੋਂ ਇਲਾਵਾ ਭਾਰਤ ਨੇ ਅਕਸਪੋਰਟ-ਇੰਪਪੋਰਟ ਬੈਂਕ ਆਫ ਇੰਡੀਆ ਰਾਹੀਂ ਈਰਾਨ ਨੂੰ 150 ਮਿਲੀਅਨ ਅਮਰੀਕੀ ਡਾਲਰ ਦੀ ਕ੍ਰੇਡਿਟ ਸਹੂਲਤ ਦੇਣ ਦੀ ਸਹਿਮਤੀ ਪ੍ਰਗਟ ਕੀਤੀ ਹੈ।
ਚਾਬਹਾਰ ਬੰਦਰਗਾਹ ਦੇ ਵਿਕਾਸ ‘ਚ ਭਾਰਤ-ਈਰਾਨ ਸਹਿਯੋਗ ਦਾ ਵਿਚਾਰ ਪਹਿਲੀ ਵਾਰ ਸਾਲ 2003 ‘ਚ ਈਰਾਨ ਦੇ ਰਾਸ਼ਟਰਪਤੀ ਮੁਹੰਮਦ ਖ਼ਤਾਮੀ ਦੀ ਨਵੀਂ ਦਿੱਲੀ ਯਾਤਰਾ ਦੌਰਾਨ ਰੱਖਿਆ ਗਿਆ ਸੀ। ਪਰ ਈਰਾਨ ‘ਤੇ ਪ੍ਰਮਾਣੂ ਪਾਬੰਦੀਆਂ ਲੱਗਣ ਕਾਰਨ ਇਸ ਕੰਮ ‘ਤੇ ਰੋਕ ਲੱਗ ਗਈ ਸੀ। ਜੁਲਾਈ 2015 ‘ਚ ਈਰਾਨ ਅਤੇ ਵਿਸ਼ਵ ਸ਼ਕਤੀਆਂ ਦਰਮਿਆਨ ਪ੍ਰਮਾਣੂ ਸਮਝੌਤਾ ਹੋਇਆ ਅਤੇ ਜਿਸ ਦੇ ਸਿੱਟੇ ਵਜੋਂ ਜਨਵਰੀ 2016 ‘ਚ ਈਰਾਨ ਤੋਂ ਪਾਬੰਦੀਆਂ ਹਟਾ ਲਈਆਂ ਗਈਆਂ ਅਤੇ ਇਸ ਤਰੱਕੀ ਤੋਂ ਬਾਅਦ ਚਾਬਹਾਰ ਬੰਦਰਗਾਹ ਦੀ ਵਿਕਾਸ ਯੋਜਨਾ ਨੂੰ ਲੀਹੇ ਪਾਇਆ ਗਿਆ। ਪਿਛਲੇ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਈਰਾਨ ਯਾਤਰਾ ਤੋਂ ਬਾਅਧ ਇਸ ਯੋਜਨਾ ਦੀ ਪੁਨਰ ਸੁਰਜੀਤੀ ਹੋਈ। ਇਸ ਫੇਰੀ ਦੌਰਾਨ ਭਾਰਤ ਨੇ ਚਾਬਹਾਰ ਬੰਦਰਗਾਹ ਨਾਲ ਸਬੰਧਿਤ ਇੱਕ ਤਿੰਨ ਪੱਖੀ ਸਮਝੌਤੇ ਦੇ ਨਾਲ-ਨਾਲ ਕਈ ਹੋਰ ਅਹਿਮ ਸਮਝੌਤਿਆਂ ਨੂੰ ਵੀ ਸਹਿਬੱਧ ਕੀਤਾ। ਇੰਨਾਂ ਸਮਝੌਤਿਆਂ ‘ਚ ਭਾਰਤ, ਈਰਾਨ ਅਤੇ ਅਫ਼ਗਾਨਿਸਤਾਨ ਦਰਮਿਆਨ ਇੱਕ ਅੰਤਰਰਾਸ਼ਟਰੀ ਟਰਾਂਸਪੋਰਟ ਅਤੇ ਮਾਲਵਾਹਕ ਗਲਿਆਰੇ ਦੇ ਨਿਰਮਾਣ ਦੀ ਵੀ ਗੱਲ ਕੀਤੀ ਗਈ। ਇਸ ਯੋਜਨਾ ਨੂੰ ਅਮਲੀ ਜਾਮਾਂ ਪਵਾਉਣ ਲਈ ਇੱਕ ਸਾਂਝੇ ਉਦੇਸ਼ ਵਾਹਨ, ਜੇ.ਪੀ.ਵੀ. ਦੀ ਸਥਾਪਨਾ ਕੀਤੀ ਗਈ। ਇਸੇ ਸਬੰਧ ‘ਚ ਅਕਤੂਬਰ ਮਹੀਨੇ ਭਾਰਤ ਵੱਲੋਂ 1 ਲੱਖ 10 ਹਜ਼ਾਰ ਕਣਕ ਦੀ ਖੇਪ ਚਾਬਹਾਰ ਬੰਦਰਗਾਹ ਰਾਹੀਂ ਅਫ਼ਗਾਨਿਸਤਾਨ ਭੇਜੀ ਗਈ।
ਭਾਰਤ ਲਈ ਇਸ ਬੰਦਰਗਾਹ ਦਾ ਵਿਕਾਸ ਸਿਆਸੀ , ਆਰਥਿਕ ਅਤੇ ਰਣਨੀਤਕ ਪੱਖ ਤੋਂ ਬਹੁਤ ਮਹੱਤਵਪੂਰਨ ਹੈ। ਇਸ ਰਾਹੀਂ ਭਾਰਤ ਆਪਣਾ ਤਿਆਰ ਮਾਲ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਦੇ ਬਾਜ਼ਾਰਾਂ ‘ਚ ਬਰਾਮਦ ਕਰ ਸਕੇਗਾ ਅਤੇ ਉੱਥੋਂ ਆਪਣੇ ਲਈ ਜ਼ਰੂਰੀ ਵਸਤਾਂ ਦੀ ਆਮਦ ਵੀ ਕਰ ਸਕੇਗਾ। ਈਰਾਨ ਨਾਲ ਮਜ਼ਬੂਤ ਦੋਸਤਾਨਾਂ ਸਬੰਧਾਂ ਦਾ ਭਾਰਤ ਨੂੰ ਬਹੁਤ ਲਾਭ ਹੋਵੇਗਾ।
ਜੇਕਰ ਰਣਨੀਤਕ ਹਿੱਤਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੂੰ ਇਸ ਦੇ ਕਈ ਲਾਭ ਹਨ। ਪ੍ਰਮੁੱਖ ਤੌਰ ‘ਤੇ ਚਾਬਹਾਰ ਬੰਦਰਗਾਹ ਭਾਰਤ ਅਤੇ ਅਫ਼ਗਾਨਿਸਤਾਨ ਦਰਮਿਆਨ ਇੱਕ ਅੀਜਹਾ ਸੜਕੀ ਸੰਪਰਕ ਕਾਇਮ ਕਰਦਾ ਹੈ ਜਿਸ ‘ਚ ਪਾਕਿਸਤਾਨ ਦਾ ਕੋਈ ਦਖਲ ਨਹੀਂ ਹੈ। ਇਸ ਲਈ ਚਾਰੇ ਪਾਸਿਆਂ ਤੋਂ ਭੂ-ਭਾਗ ਨਾਲ ਘਿਰੇ ਅਫ਼ਗਾਨਿਸਤਾਨ ਨੂੰ ਭਾਰਤ ਨਾਲ ਸੰਪਰਕ ਕਾਇਮ ਕਰਨ ਲਈ ਪਾਕਿਸਤਾਨ ‘ਤੇ ਨਿਰਭਰ ਨਹੀਂ ਹੋਣਾ ਪਵੇਗਾ। ਇਹ ਭਾਰਤ ਅਤੇ ਹੋਰ ਖੇਤਰੀ ਮੁਲਕਾਂ ਦੇ ਲਈ ਚੀਨ ਦੇ ਵਨ ਬੇਲਟ ਵਨ ਰੋਡ ਪਹਿਲ ਤੋਂ ਇਲਾਵਾ ਇੱਕ ਹੋਰ ਵਿਕਲਪ ਬਣਾਉਣ ਲਈ ਯਤਨਸ਼ੀਲ ਹੈ।
ਚਾਬਹਾਰ ਬੰਦਰਗਾਹ ਦੇ ਉਦਘਾਟਨੀ ਸਮਾਗਮ ‘ਚ ਹਿੱਸਾ ਲੈਣ ਤੋਂ ਇਲਾਵਾ ਸ੍ਰੀ ਰਾਧਾਕ੍ਰਿਸ਼ਨਨ ਨੇ ਤਿੰਨ-ਪੱਖੀ ਟਰਾਂਸਪੋਰਟ ਅਤੇ ਵਪਾਰ ਸਮਝੌਤੇ ਤਹਿਤ ਦੂਜੀ ਮੰਤਰੀ ਪੱਧਰ ਦੀ ਤਿੰਨ-ਪੱਖੀ ਬੈਠਕ ‘ਚ ਵੀ ਹਿੱਸਾ ਲਿਆ। ਇਸ ਦੀ ਪਹਿਲੀ ਬੈਠਕ ਸਤੰਬਰ,2016 ‘ਚ ਨਵੀਂ ਦਿੱਲੀ ‘ਚ ਹੋਈ ਸੀ।ਇਸ ਬੈਠਕ ਦੌਰਾਨ ਭਾਰਤ, ਈਰਾਨ ਅਤੇ ਅਫ਼ਗਾਨਿਸਤਾਨ ਨੇ ਚਾਬਹਾਰ ਬੰਦਰਗਾਹ ਦੇ ਸਾਰੇ ਪੜਾਵਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ ਸੀ। ਹੁਣ ਇਸ ਬੰਦਰਗਾਹ ਦੇ ਪਹਿਲੇ ਪੜਾਅ ਦੇ ਉਦਘਾਟਨ ਨਾਲ ਜਿੱਥੇ ਇਸ ਯੋਜਨਾ ਨੂੰ ਹੁਲਾਰਾ ਮਿਿਲਆ ਹੈ ਉੱਥੇ ਹੀ ਭਾਰਤ ਵੱਲੋਂ ਵਿਕਸਿਤ ਕੀਤੇ ਜਾਣ ਵਾਲੇ ਦੂਜੇ ਪੜਾਅ ਦੇ ਕੰਮਾਂ ‘ਚ ਵੀ ਤੇਜ਼ੀ ਆ ਗਈ ਹੈ।