ਭਗੌੜੇ ਵਿਜੇ ਮਾਲਿਆ ਦੀ ਹਵਾਲਗੀ ਦੀ ਸੁਣਵਾਈ ਲੰਡਨ ਦੀ ਅਦਾਲਤ ‘ਚ ਸ਼ੁਰੂ

ਭਾਰਤ ਤੋਂ ਭਗੌੜੇ ਕਾਰੋਬਾਰੀ ਵਿਕੇ ਮਾਲਿਆ ਦੀ ਸੁਪਰਦਗੀ ਮਾਮਲੇ ਸਬੰਧੀ ਸੁਣਵਾਈ ਬੀਤੇ ਦਿਨ ਲੰਡਨ ਦੀ ਇੱਕ ਅਦਾਲਤ ‘ਚ ਸ਼ੁਰੂ ਹੋ ਗਈ ਹੈ। ਮਾਲਿਆ ਦੇ ਸਿਰ ‘ਤੇ ਬੈਂਕਾਂ ਦਾ ਕਰੋੜਾਂ ਦਾ ਕਰਜਾ ਹੈ।ਸਰਕਾਰੀ ਵਕੀਲ ਨੇ ਕਿਹਾ ਕਿ ਮਾਲਿਆ ‘ਤੇ ਧੋਖਾਧੜੀ ਦਾ ਮਾਮਲਾ ਹੈ।
ਭਾਰਤ ਸਰਕਾਰ ਵੱਲੋਂ ਬ੍ਰਿਟੇਨ ‘ਚ ਸ਼ਾਹੀ ਪ੍ਰੌਸੀਕਿਊਸ਼ਨ ਸੇਵਾ ਨੇ ਮਾਮਲੇ ‘ਤੇ ਬਹਿਸ ਦੀ ਸ਼ੁਰੂਆਤ ਕੀਤੀ। ਉਨਾਂ ਦਾ ਕਹਿਣਾ ਹੈ ਕਿ ਹੁਣ ਇਹ ਸੁਣਵਾਈ ਅਗਲੇ ਪੜਾਅ ਲਈ ਵੱਧਣੀ ਚਾਹੀਦੀ ਹੈ ਤਾਂ ਜੋ ਸੁਪਰਦਗੀ ਲਈ ਕੋਈ ਮੁਸ਼ਕਲ ਨਾ ਹੋ ਸਕੇ।