ਵਿਦੇਸ਼ੀ ਵਪਾਰ ਨੀਤੀ ਦੀ ਮੱਧਕਾਲੀ ਸਮੀਖਿਆ ਦਾ ਅੱਜ ਹੋਵੇਗਾ ਉਦਘਾਟਨ 

ਅੱਜ ਨਵੀਂ ਦਿੱਲੀ ‘ਚ ਵਿਦੇਸ਼ੀ ਵਪਾਰ ਨੀਤੀ ਦੀ ਮੱਧਕਾਲੀਨ ਸਮੀਖਿਆ ਦਾ ਉਦਘਾਟਨ ਕੀਤਾ ਜਾਵੇਗਾ। ਵਣਜ ਮੰਤਰੀ ਸੁਰੇਸ਼ ਪ੍ਰਭੂ, ਵਣਜ ਅਤੇ ਉਦਯੋਗ ਰਾਜ ਮੰਤਰੀ ਸੀ.ਆਰ.ਚੌਧਰੀ ਅਤੇ ਹੋਰ ਸੀਨੀਅਰ ਅਧਿਕਾਰੀ ਇਸ ਸਮਾਗਮ ‘ਚ ਹਿੱਸਾ ਲੈਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਮੀਖਿਆ ਸਮਾਗਮ ‘ਚ ਬਰਾਮਦਕਾਰਾਂ ਦੀਆਂ ਚਿੰਤਾਵਾਂ ਨੂੰ ਸੰਬੋਧਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਹਿਲਾਂ ਇਹ ਸਮੀਖਿਆ ਜੀਐਸਟੀ ਲਾਗੂ ਹੋਣ ਤੋਂ ਪਹਿਲਾਂ ਕੀਤੀ ਜਾਣੀ ਸੀ ਪਰ ਬਾਅਦ ‘ਚ ਇਸ ‘ਚ ਦੇਰੀ ਕੀਤੀ ਗਈ ਤਾਂ ਜੋ ਬਰਾਮਦਕਾਰਾਂ ਤੋਂ ਜੀਐਸਟੀ ਦੇ ਪ੍ਰਭਾਵਾਂ ਬਾਰੇ ਉਨਾਂ ਦੇ ਤਜ਼ਰਬੇ ਨੂੰ ਵੀ ਸ਼ਾਮਿਲ ਕੀਤਾ ਜਾ ਸਕੇ।