ਸੁਪਰੀਮ ਕੋਰਟ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦਗ੍ਰਸਤ ਮਾਮਲੇ ਦੀ ਅੰਤਿਮ ਸੁਣਵਾਈ ਦੀ  ਅੱਜ ਕਰ ਸਕਦਾ ਹੈ ਸ਼ੁਰੂਆਤ

ਸੁਪਰੀਮ ਕੋਰਟ ਰਾਮ ਜਨਮਭੂਮੀ-ਬਾਬਰੀ ਮਸਜਿਦ ‘ਤੇ ਮਲਕੀਅਤੀ ਹੱਕ ਨਾਲ ਜੁੜੇ ਮਾਮਲੇ ‘ਚ ਅੱਜ ਅੰਤਿਮ ਸੁਣਵਾਈ ਸ਼ੁਰੂ ਕਰ ਸਕਦਾ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਅਸ਼ੋਕ ਭੂਸ਼ਨ ਅਤੇ ਅਬਦੁੱਲਾ ਨਜ਼ੀਰ ਦੀ ਵਿਸ਼ੇਸ ਤੌਰ ‘ਤੇ ਬਣਾਈ ਗਈ ਬੈਂਚ ਇਲਾਹਾਬਾਦ ਹਾਈ ਕੋਰਟ ਵੱਲੋਂ 2010  ‘ਚ ਚਾਰ ਸਿਵਲ ਮਾਮਲਿਆਂ ਦੇ ਖ਼ਿਲਾਫ 13 ਅਪੀਲਾਂ ਦੀ ਸੁਣਵਾਈ ਕਰਨਗੇ।
ਦੱਸਣਯੋਗ ਹੈ ਕਿ ਹਾਈਕੋਰਟ ਨੇ ਅਯੁੱਧਿਆ ‘ਚ ਵਿਵਾਦਗ੍ਰਸਤ 2.77 ਏਕੜ ਖੇਤਰ ਨੂੰ ਤਿੰਨ ਧਿਰਾਂ –ਸੰੁਨੀ ਵਕਫ ਬੋਰਡ, ਨਿਰਮੋਹੀ ਅਖਾੜਾ ਅਤੇ ਭਗਵਾਨ ਰਾਮ ਲੱਲਾ ‘ਚ ਵੰਡ ਦਿੱਤਾ ਸੀ।