ਅਮਰੀਕੀ ਰਾਸ਼ਟਰਪਤੀ ਟਰੰਪ ਤੋਂ ਬਾਅਦ ਪੀਐਮ ਮੋਦੀ ਦੁਨੀਆ ਦੇ ਸਭ ਤੋਂ ਵੱਧ ਟਵੀਟ ਕੀਤੇ ਜਾਣ ਵਾਲੇ ਬਣੇ ਆਗੂ 

ਮਾਈਕਰੋਬਲਾਗਿੰਗ ਸਾਈਟ ਟਵਿੱਟਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ‘ਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਬਾਅਦ ਦੁਨੀਆ ਦੇ ਸਭ ਤੋਂ ਵੱਧ ਟਵੀਟ ਕੀਤੇ ਗਏ ਨੇਤਾ ਬਣੇ ਹਨ। ਇਹ ਅੰਕੜੇ ਬੀਤੇ ਦਿਨ ਜਾਰੀ ਕੀਤੇ ਗਏ ਹਨ।
ਟਵਿੱਟਰ ਨੇ ਦਾਸਿਆ ਕਿ ਰਾਸ਼ਟਰਪਤੀ ਟਰੰਪ ਪਹਿਲੇ ਨੰਬਰ ‘ਤੇ ਹਨ ਜਿੰਨਾ ਦੇ 44.1 ਮਿਲੀਅਨ ਅਨੁਯਾਈ ਹਨ ਜਦਕਿ ਪੀਐਮ ਮੋਦੀ 37.5 ਮਿਲੀਅਨ ਅਨੁਯਾਈਆਂ ਨਾਲ ਦੂਜੇ ਨੰਬਰ ‘ਤੇ ਹਨ। ਵਿਸ਼ਵ ਦੇ ਹੋਰ ਆਗੂ ਜੋ ਕਿ ਸਿਖਰ 10 ‘ਚ ਹਨ ਉਨਾਂ ‘ਚ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ, ਤੁਰਕੀ ਦੇ ਰਾਸ਼ਟਰਪਤੀ ਰਸੀਪ ਤਾਇਪ ਅਰਡੋਗਨ, ਫਰਾਂਸ ਦੇ ਰਾਸ਼ਟਰਪਤੀ ਅਮੈਨੁਅਲ ਮੈਕਰੋਨ ਅਤੇ ਬ੍ਰਿਟੇਨ ਦੀ ਪੀਐਮ ਥਰੇਸਾ ਮੇਅ ਸ਼ਾਮਿਲ ਹੈ।